AISRO CANADA || Ambedkar International Social Reform Organization Canada

Full News

Full News or Event Detail



Be a Part of us



ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੀ ਬਰਸੀ ਨੂੰ ਸਮਰਪਿਤ ਕਵੀ ਦਰਬਾਰ ਆਯੋਜਿਤ

Dated: 13-11-18

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਲੋਕ ਕਵੀ ਗੁਰਦਾਸ ਰਾਮ ਆਲਮ ਜੀ ਦੀ ਨਿੱਘੀ ਯਾਦ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੀ ਬਰਸੀ ਨੂੰ ਸਮਰਪਿਤ ਸਥਾਨਕ ਸਰੀ ਸਿਟੀ ਸੈਂਟਰ ਪਬਲਿਕ ਲਾਇਬ੍ਰੇਰੀ ਵਿਖੇ ਬੀਤੇ ਦਿਨ ਕਵੀ ਦਰਬਾਰ ਦਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਸ਼ਾਇਰਾਂ ਨੇ ਆਪੋ ਆਪਣੀ ਸ਼ਾਇਰੀ ਦਾ ਲੋਹਾ ਮਨਵਾਇਆ ਉਥੇ ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੀ ਜੀਵਨੀ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਉਘੇ ਲੇਖਕ ਤੇ ਰੇਡੀਓ ਹੋਸਟ ਸ: ਗੁਰਬਿੰਦਰ ਸਿੰਘ ਧਾਲੀਵਾਲ ਸਨ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਐਸਰੋ ਕੈਨੇਡਾ ਦੇ ਪ੍ਰਧਾਨ ਰੂਪ ਲਾਲ ਗੱਡੂ ਨੇ ਕੀਤੀ। ਇਸ ਮੌਕੇ ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਬੋਲਦਿਆਂ ਕਿਹਾ ਕਿ ਕਵੀ ਗੁਰਦਾਸ ਰਾਮ ਆਲਮ ਨੇ ਆਪਣੀਆਂ ਕਵਿਤਾਵਾਂ 'ਚ ਹਮੇਸ਼ਾ ਗਰੀਬ, ਮਜ਼ਲੂਮ ਤੇ ਮਜ਼ਦੂਰਾਂ ਦੀ ਗੱਲ ਕੀਤੀ ਹੈ, ਉਨ•ਾਂ ਦੀਆਂ ਸਾਰੀਆਂ ਕਵਿਤਾਵਾਂ ਦਾ ਮੁੱਖ ਮਕਸਦ ਖੇਤ ਮਜਦੂਰ ਤੇ ਮਿਹਨਤਕਸ਼ ਲੋਕਾਂ 'ਚ ਜਾਗ੍ਰਿਤੀ ਪੈਦਾ ਕਰਨ ਸੀ ਤੇ ਉਨ•ਾਂ ਵਲੋਂ ਆਪਣੇ ਪਿੰਡੇ ਦੇ ਹੰਢਾਏ ਦੁੱਖਾਂ ਤੇ ਤਕਲੀਫ਼ਾਂ ਨੂੰ ਅਵਾਮ ਮੋਹਰੇ ਲਿਆਉਣਾ ਸੀ। ਇਸ ਮੌਕੇ ਐਸਰੋ ਕੈਨੇਡਾ ਦੇ ਮੀਡੀਆ ਸਪੋਕਸਪਰਸਨ ਸ੍ਰੀ ਰਛਪਾਲ ਭਾਰਦਵਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਕਵੀ ਗੁਰਦਾਸ ਰਾਮ ਆਲਮ ਨੇ ਜਿੱਥੇ ਸਾਹਿਤ ਨੂੰ ਵੱਡੀ ਦੇਣ ਦਿੱਤੀ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਤੇ ਕਵੀਆਂ ਨੇ ਉਨ•ਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਤੇ ਜਿਸ ਕਰਕੇ ਉਨ•ਾਂ ਦੀਆਂ ਲਿਖਤਾਂ ਅੱਜ ਵੀ ਅਣਦਿਖ ਹਨ ਜੋ ਯੂਨੀਵਰਸਿਟੀਆਂ ਵਿੱਚ ਪੜ•ਾਈਆਂ ਜਾਣੀਆਂ ਚਾਹੀਦੀਆਂ ਸਨ। ਇਸ ਮੌਕੇ ਪਰਾਈਮ ਏਸ਼ੀਆ ਟੀ.ਵੀ. ਤੋਂ ਮਨਮੋਹਣ ਸਿੰਘ ਸਮਰਾ ਸਾਹਿਬ ਨੇ ਕਿਹਾ ਕਿ ਅੱਜ ਦਲਿਤ ਸਮਾਜ ਤੇ ਸਿੱਖ ਭਾਈਚਾਰੇ 'ਚ ਆਪਸੀ ਤਾਲਮੇਲ ਦੀ ਬਹੁਤ ਵੱਡੀ ਘਾਟ ਰਹੀ ਜਿਸ ਕਰਕੇ ਆਪਸੀ ਦੂਰੀ ਵੱਧ ਰਹੀ ਹੈ। ਜਿਸਦਾ ਰਾਜਨੀਤਿਕ ਲੋਕ ਫਾਇਦਾ ਲੈ ਕੇ ਆਪਣੀ ਸੋੜੀ ਸੋਚ ਅਧੀਨ ਰਾਜਨੀਤਿਕ ਫਾਇਦਾ ਲੈ ਰਹੇ ਹਨ। ਨੌਜਵਾਨ ਆਗੂ ਅਵਤਾਰ ਮਹੇ ਨੇ ਕਿਹਾ ਕਿ ਆਪਣੀ ਤੇ ਆਪਣੇ ਭਾਈਚਾਰੇ ਦੀ ਪਹਿਚਾਣ ਲੁਕੋਣੀ ਨਹੀਂ ਚਾਹੀਦੀ, ਕਿਉਂਕਿ ਇਸ ਨਾਲ ਅਸੀਂ ਹੀਣ ਭਾਵਨਾ ਦੇ ਸ਼ਿਕਾਰ ਹੋ ਜਾਵਾਂਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਬਿੱਲ ਬਸਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਬਰਨਵੀ, ਮੋਹਣ ਬੰਗਾ, ਪਰਮਜੀਤ ਲਾਖਾ, ਸੁਰਿੰਦਰ ਸਿੰਘ ਸੰਧੂ, ਮਿਸਟਰ ਬੰਗਾ, ਸਵਾਮੀ ਭਾਰਤੀ ਰਿਟਾ: ਐਸ.ਡੀ.ਐਮ., ਸ਼ਿੰਗਾਰਾ ਸਿੰਘ ਸੰਧੂ, ਰੂਪ ਚੰਦੜ, ਅਮਰਜੀਤ ਲੀਹਲ, ਡਾਇਰੈਕਟਰ ਬਖਸ਼ੀਸ਼ ਸਿੰਘ, ਸੁਰਿੰਦਰ ਕੌਰ ਭਾਟੀਆ, ਰੁਮਿੰਦਰ ਭੁੱਲਰ, ਮੋਹਣ ਲਾਲ ਕਰੀਮਪੁਰੀ, ਬਲਵੀਰ ਬੈਂਸ, ਸੁਰਜੀਤ ਬੈਂਸ, ਮਾਇਆ ਰਾਣੀ ਕਲੇਰ, ਰਮਨੀ ਕਲੇਰ, ਪ੍ਰਿੰਸੀਪਲ ਗੁਰਮੇਲ ਸਿੰਘ, ਗੁਰਸ਼ਰਨ ਸਿੰਘ, ਪਰਮਜੀਤ ਬੰਗਾ, ਹਰਜੀਤ ਬੰਗਾ, ਰਵੀ ਲੰਗਾਹ, ਮਨਦੀਪ ਕਲੇਰ, ਸੀਤਾ ਰਾਮ ਹੀਰ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ। ਅੰਤ ਵਿੱਚ ਪਾਵਰਕੂਲ ਕੰਪਨੀ ਦੇ ਮਾਲਕ ਸ੍ਰੀ ਪਰਮਜੀਤ ਲਾਖਾ ਨੇ ਜਿੱਥੇ ਪੁੱਜੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ, ਉਥੇ ਸਾਹਿਬ ਕਾਂਸ਼ੀ ਰਾਮ ਜੀ ਨਾਲ ਬਿਤਾਏ ਦਿਨਾਂ ਨੂੰ ਯਾਦ ਕੀਤਾ।




Related News


01-05-20

AISRO CANANDA PROGRESS REPORTS 2016-2020

Ambedkar International Social Reform Organization(AISRO) Canada(Pay back to society) ProgressReport
Click to Read Full News

06-11-18

ਐਸਰੋ ਕੈਨੇਡਾ ਦਾ ਪੋਸਟਰ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਅੰਬੇਡਕਰ ਇੰਟ
Click to Read Full News

24-02-20

ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਬਰਨ

ਗੁਰੂ ਸ਼ਬਦ ਭਾਰਤ ਦੀ ਪਾਲੀ ਭਾਸ਼ਾਂ ਵਿੱਚ ਨਿਕਲਿ
Click to Read Full News

17-04-20

Please acknowledge Dr. B.R. Ambedkar also in your Public Address -BC Premier Jo

April,10,2020. Honorable Premier John Horgan, Ambedkar International Social Reforms Organization (
Click to Read Full News

18-04-20

AISRO CANADA ਨੇ ਹਰਜਿੰਦਰ ਥਿੰਦ ਦੀ ਟਿਪਣੀ

Radio Redfm 93.1 ਦੇ ਹੋਸਟ ਹਰਜਿੰਦਰ ਥਿੰਦ ਵਲੋਂ ਕੀਤੀ
Click to Read Full News

03-04-19

ਬਹੁਜਨ ਮਹਾਂ ਨਾਇਕ ਸਾਹਿਬ ਕਾਸ਼ੀ ਰਾਮ

ਮਾਰਚ ੧੫, ੧੯੩੪ –ਅਕਤੂਬਰ ੦੯, ੨੦੦੬ ਭਾਰਤ ਵਿੱ
Click to Read Full News

© 2024 AISRO CANADA. All rights reserved | Developed by MiLinks.Net