AISRO CANADA || Ambedkar International Social Reform Organization Canada

Full News

Full News or Event Detail



Be a Part of us



ਕਰੋੜਾਂ ਲੋਕਾਂ ਦੀ ਧੜਕਨ ਹੈ ਡਾ. ਅੰਬੇਡਕਰ

Dated: 03-04-19

ਅਮਰੀਕਾ ਦੇ ਰਾਸ਼ਟਰਪਤੀ (ਹੁਣ ਸਾਬਕਾ) ਬਰਾਕ ਉਬਾਮਾ ਜੀ ਨੇ ਕਿਹਾ ਸੀ ਕਿ ਅਗਰ ਡਾ. ਅੰਬੇਡਕਰ ਜੀ ਸਾਡੇ ਦੇਸ਼ ਵਿਚ ਪੈਦਾ ਹੋਏ ਹੁੰਦੇ ਤਾਂ ਅਸੀਂ ਉਸਨੂੰ ਸੂਰਜ ਕਹਿੰਦੇ ਇਕ ਅਜਿਹਾ ਸੂਰਜ ਜਿਸ ਨੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਸੰਪੂਰਨ ਵਿਸ਼ਵ ਨੂੰ ਆਪਣੇ ਗਿਆਨ ਨਾਲ ਪ੍ਰਕਾਸ਼ਿਤ ਕੀਤਾ ਹੈ। ਨਿਊਜ਼ੀਲੈਂਡ ਸਰਕਾਰ ਨੇ ਪਹਿਲਾਂ ਡਾ. ਅੰਬੇਡਕਰ ਜੀ ਦਾ ਅੱਧੇ ਕੱਦ ਦਾ ਬੁੱਤ ਲਗਾਇਆ ਫਿਰ ਇਕ ਸੜਕ ਦਾ ਨਾਮ ਅੰਬੇਡਕਰ ਵੇ ਰੱਖਿਆ ਤਾਂ ਹੁਣ ਇਕ ਨਵੀਂ ਅਬਾਦੀ (ਸਬ ਡਬੀਜਨ) ਨਿਊ ਐਸ. ਐਮ. ਜੇਪੀ. ਰੱਖਿਆ ਹੈ।ਇਹ ਸਭ ਉੱਥੇ ਰਹਿੰਦੇ ਅੰਬੇਡਕਰੀ ਸਾਥੀਆਂ ਅਤੇ ਸਰਕਾਰ ਦੀ ਮਦਦ ਨਾਲ ਨਵਾਂ ਇਤਿਹਾਸ ਰਚਿਆ ਗਿਆ ਹੈ। ਦੇਸ਼ ਵਿਦੇਸ਼ ਵਿਚ ਇਸ ਇਸ ਸਮੇਂ ਅੰਬੇਡਕਰਵਾਦ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ। ਪਰ ਭਾਰਤ ਵਿਚ ਘਟੀਆ ਸੋਚ ਰੱਖਣ ਵਾਲੇ ਮੰਨੂਵਾਦੀਆਂ ਲੋਕਾਂ ਨੇ ਨੌਂ ਅਗਸਤ ਨੂੰ ਦੁਨੀਆਂ ਦੇ ਸਭ ਤੋਂ ਵਧੀਆ ਮਹਾਨ ਗ੍ਰੰਥ ਪਾੜਿਆ ਤੇ ਫਿਰ ਸਾੜਿਆ। ਇਸ ਸਾਜਿਸ਼ ਵਿਚ ਕੁਝ ਔਰਤਾਂ ਵੀ ਸ਼ਾਮਿਲ ਸਨ ਅਤੇ ਪ੍ਰਸ਼ਾਸਨ, ਕੁਝ ਲੀਡਰਾਂ ਦੀ ਵੀ ਸਹਿ ਸੀ ਇਸ ਕਰਕੇ ਫੌਰੀ ਕਾਰਵਾਈ ਨਾ ਕਰਕੇ ਟਾਲ ਮਟੋਲ ਹੋਈ ਸੀ। ਭਾਰਤੀ ਸੰਵਿਧਾਨ ਵਿਚ ਔਰਤ ਨੂੰ ਬਰਾਬਰਤਾ ਅਤੇ ਵੋਟ ਦਾ ਅਧਿਕਾਰ, ਪਿਤਾ ਪੁਰਖੀ ਜਾਇਦਾਦ ਵਿਚ ਭਰਾਵਾਂ ਦੇ ਬਰਾਬਰ ਦਾ ਹੱਕ ਲੈ ਕੇ ਦਿਤਾ ਜਦ ਕਿ ਹਿੰਦੂ ਧਾਰਮਿਕ ਗ੍ਰੰਥਾਂ ਵਿਚ ਔਰਤ ਨੂੰ ਪੈਰ ਦੀ ਜੁੱਤੀ ਅਤੇ ਪਾਪ ਯੋਨੀ ਕਹਿਕੇ ਭੰਡਿਆ ਆਦਿ ਜਦ ਕਿ ਡਾ. ਅੰਬੇਡਕਰ ਜੀ ਨੇ ਔਰਤ ਨੂੰ ਸਿਰ ਦਾ ਤਾਜ ਬਣਾਇਆ। ਡਾ. ਅੰਬੇਡਕਰ ਜੀ ਦੇ ਦੇਸ਼ ਲਈ ਅਤੇ ਦੇਸ਼ ਵਾਸੀਆਂ ਦੇ ਲਈ ਕੀਤੇ ਕੰਮਾਂ ਕਰਕੇ ਸੋਹਰਤ ਦਿਨੋਂ ਦਿਨ ਵਧ ਰਹੀ ਹੈ। ਲੰਡਨ ਦੇ "ਯੁਕਸ ਗਰੇਜ ਇਨ" ਵਿਚ ਦੁਨੀਆਂ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਮਹਾਨ ਵਕੀਲਾਂ ਦੀ ਲਿਸਟ ਵਿਚ ੨੫ ਅਕਤੂਬਰ ੨੦੧੮ ਨੂੰ ਦਰਜ ਕੀਤਾ ਗਿਆ ਹੈ। ਯੂਨਾਈਟਡਨੇਸ਼ਨ ਵਿਚ ਹਰ ਸਾਲ ਡਾ. ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਇਹਨਾਂ ਦੇ ਵਿਚਾਰਾਂ ਉਪਰ ਬਹੁਤ ਸਾਰੇ ਦੇਸ਼ ਅਧਿਆਨ ਕਰ ਰਹੇ ਹਨ। ਕੈਨੇਡਾ ਵਿਚ ਪਹਿਲੀ ਵਾਰ ਰਾਜਧਾਨੀ ਓਟਾਵਾ ਵਿਖੇ ਪਾਰਲੀਮੈਂਟ ਵਿਚ ਡਾ. ਅੰਬੇਡਕਰ ਜੀ ਦਾ ਛੇ ਦਸੰਬਰ ਨੂੰ ਪਰਿਨਿਰਵਾਣ ਦਿਵਸ ਮਨਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਸਰਕਾਰ ਦੀ ਸਹਿਮਤੀ ਨਾਲ ਅੰਬੇਡਕਰ ਇੰਟਰਨੈਸ਼ਨਲ ਸੋਸ਼ਲ ਰਿਫੋਰਮ ਔਰਗੇਨਾਈਜ਼ੇਸ਼ਨ ਕੈਨੇਡਾ ਮਨਾ ਰਹੀ ਹੈ। ਜਦ ਕਿ ਮਹਾਤਮਾ ਗਾਂਧੀ ਜੀ ਦਾ ਨਾਮ ਸਰਕਾਰ ਜਿੰਦਾ ਰੱਖਣਾ ਚਾਹੁੰਦੀ ਹੈ। ਕਿਉਂਕਿ ਲੋਕ ਸਭਾ ਵਿਚੋਂ ਪਾਸ ਹੋਏ ਬਗੈਰ ਇਹਨਾਂ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਅਤੇ ਕਰੰਸੀ ਉਪਰ ਇਹਨਾਂ ਦੀ ਫੋਟੋ ਧੜਾ ਧੜ ਛਾਪੀ ਜਾ ਰਹੀ ਹੈ। ਲੋਕ ਇਹਨਾਂ ਦੀਆਂ ਲਿਖਤਾਂ ਪੜ੍ਹ ਕੇ ਇਹਨਾਂ ਤੋਂ ਮੂੰਹ ਮੋੜ ਚੁੱਕੇ ਹਨ। ਇਸੇ ਤਰ੍ਹਾਂ ਹੀ ਅਫਰੀਕਾ ਦੇ ਸ਼ਹਿਰ ਘਾਨਾ ਯੂਨੀਵਰਸਿਟੀ ਵਿਖੇ ਮਹਾਤਮਾ ਗਾਂਧੀ ਜੀ ਦਾ ਬੁੱਤ ਲਗਾਇਆ ਗਿਆ ਸੀ। ਉੱਥੇ ਦੇ ਲੋਕਾਂ ਨੇ ਜਦੋਂ ਡਾ. ਅੰਬੇਡਕਰ ਜੀ ਦੀ ਕਿਤਾਬ ਐਨੀਲੇਸ਼ਨ ਔਫ ਕਾਸਟ ਅਤੇ ਮਿਸਟਰ ਗਾਂਧੀ ਔਰ ਐਨਟੈਚਬਲ ਆਦਿ ਵਰਗੀਆਂ ਹੋਰ ਕਿਤਾਬਾਂ ਪੜੀਆਂ ਤਾਂ ਸਹੀ ਗਲ ਸਾਹਮਣੇ ਆਈ ਤਾਂ ਗਾਂਧੀ ਜੀ ਦਾ ਸਟੈਚੂ ਉੱਥੋਂ ਹਟਾ ਦਿੱਤਾ ਗਿਆ ਕਿਉਂ ਕਿ ਗਾਂਧੀ ਚਾਰ ਵਰਣਾਂ ਨੂੰ ਮੰਨਣ ਵਾਲਾ ਅਛੂਤਾ ਦਾ ਦੁਸ਼ਮਣ ਨੰਬਰ ਵੰਨ ਸੀ। ਓਟਾਵਾ ਯੂਨੀਵਰਸਿਟੀ ਵਿਚ ਵੀ ਗਾਂਧੀ ਜੀ ਬਾਰੇ ਸਹੀ ਜਾਣਕਾਰੀ ਨੂੰ ਲੈ ਕੇ ਲੋਕਾਂ ਨੇ ਯੂਨੀਵਰਸਿਟੀ ਨੂੰ ਖੱਤ ਲਿਖ ਕੇ ਮੰਗ ਕੀਤੀ ਹੈ ਕਿ ਜਿਵੇਂ ਗੋਰੇ ਕਾਲਿਆਂ ਨੂੰ ਨਫਰਤ ਕਰਦੇ ਹਨ ਇੰਝ ਹੀ ਗਾਂਧੀ ਜੀ ਵੀ ਭਾਰਤ ਵਿਚ ਅਛੂਤਾਂ ਨੂੰ ਨਫਰਤ ਕਰਦਾ ਸੀ ਇਸਲਈ ਇਸ ਦਾ ਬੁੱਤ ਯੂਨਿਵਰਸਿਟੀ ਵਿਚੋਂ ਹਟਾਇਆ ਜਾਵੇ। ਇੰਝ ਹੀ ਗਾਂਧੀ ਜੀ ਉਪਰ ਅਛੂਤਾਂ ਨੂੰ ਹਰੀਜਨ ਕਹਿਣ ਉੱਪਰ ਪਾਬੰਦੀ ਸੀ ਪਰ ਹੁਣ ਕੋਰਟ ਨੇ ਫੈਸਲਾ ਦਿਤਾ ਹੈ ਕਿ ਹਰਿਜਨ ਕਹਿਣ ਉਪਰ ਉਸਨੂੰ ਦੋਸ਼ੀ ਕਰਾਰ ਦੇ ਕੇ ਸਜਾ ਹੋ ਸਕਦੀ ਹੈ। ਡਾ. ਅੰਬੇਡਕਰ ਜੀ ਨੇ ਸਭ ਨਾਲੋਂ ਉਤਮ ਗ੍ਰੰਥ ਭਾਰਤੀ ਸੰਵਿਧਾਨ ਕਿਸੇ ਇਕ ਵਰਗ ਲਈ ਤਿਆਰ ਨਹੀਂ ਕੀਤਾ ਅਤੇ ਨਾ ਹੀ ਇਹ ਕਿਸੇ ਵਿਸ਼ੇਸ਼ ਵਰਗ ਨਾਲ ਪੱਖਪਾਤ ਜਾਂ ਵਿਤਕਰਾ ਕੀਤਾ। ਇਸ ਨੂੰ ਬਣਾਉਣ ਲਈ ਭਾਂਵੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਬਹੁਤੇ ਮੈਂਬਰ ਗੈਰ ਹਾਜਰ ਰਹਿਣ ਕਰਕੇ ਡਾ. ਅੰਬੇਡਕਰ ਜੀ ਨੂੰ ਹੀ ਇਸ ਕੰਮ ਦੀ ਜਿੰਮੇਵਾਰੀ ਨਿਭਾਉਣੀ ਪਈ। ਸੰਵਿਧਾਨ ਨੂੰ ਤਿਆਰ ਕਰਨ ਵਿਚ ੨ ਸਾਲ ੧੧ ਮਹੀਨੇ ੧੮ ਦਿਨ ਲੱਗੇ। ਜਿਸ ਵਿਚ ਵੋਟ ਦਾ ਅਧਿਕਾਰ ਰਾਜੇ ਦੇ ਬਰਾਬਰ ਰੰਕ ਨੂੰ ਵੀ ਦਿੱਤਾ ਅਤੇ ਵਰਣ ਵਿਵਸਥਾ ਨੂੰ ਬੇ ਮਾਇਨੇ ਕਰ ਦਿੱਤਾ। ਔਰਤ ਮਰਦ ਦੇ ਪਾੜੇ ਨੂੰ ਵੀ ਖਤਮ ਕਰ ਦਿੱਤਾ ਜਦ ਕਿ ਯੂਰਪ ਦੇ ਵਿਚ ਔਰਤਾਂ ਨੇ ਆਪਣੀ ਵੋਟ ਦਾ ਹੱਕ ਲੈਣ ਖਾਤਰ ਕਿੰਨੀਆਂ ਹੀ ਕੁਰਬਾਨੀਆਂ ਕੀਤੀਆਂ ਤਾਂ ਜਾ ਕੇ ਵੋਟ ਦਾ ਹੱਕ ਮਿਲਿਆ ਅਤੇ ਅੱਜ ਉਹ ਆਜਾਦੀ ਦੀ ਜਿੰਦਗੀ ਬਤੀਤ ਕਰ ਰਹੀਆਂ ਹਨ ਪਰ ਡਾ. ਅੰਬੇਡਕਰ ਜੀ ਨੇ ਬਿਨਾਂ ਮੰਗੇ ਔਰਤ ਨੂੰ ਮਰਦ ਦੇ ਬਰਾਬਰ ਇਕ ਅਜਿਹਾ ਹਥਿਆਰ ਫੜਾ ਦਿੱਤਾ ਕਿ ਉਹ ਉੱਚ ਜਾਤੀ ਦੇ ਅਮੀਰ ਅਤੇ ਹੈਂਕੜਬਾਜ, ਰਜਵਾੜੀਆਂ, ਰਾਜ ਕੁਮਾਰ ਅਤੇ ਰਾਜ ਕੁਮਾਰੀਆਂ ਨੂੰ ਗਰੀਬਾਂ ਦੀਅ ਝੁੱਗੀਆਂ ਵਿਚ ਮੰਗਤਿਆਂ ਵਾਂਗ ਲਿਆ ਕੇ ਵੋਟਾਂ ਮੰਗਣ ਲਈ ਖੜ੍ਹਾ ਕਰ ਦਿੱਤਾ । ਡਾ. ਅੰਬੇਡਕਰ ਕੀ ਦੀਆਂ ਹੋਰਨਾਂ ਦੇਣਾ ਵਿਚੋਂ ਸਭ ਤੋਂ ਵੱਧ ਵੋਟ ਦਾ ਅਧਿਕਾਰ ਹਰ ਇਕ ਲਈ ਲੈ ਕੇ ਦੇਣਾ ਸਭ ਤੋਂ ਵਿਲੱਖਣ ਅਤੇ ਬੇਜੋੜ ਮੰਨਿਆ ਗਿਆ ਹੈ। ਡਾ. ਅੰਬੇਡਕਰ ਜੀ ਨੇ ਸਫਾਈ ਕਰਮਚਾਰੀਆਂ ਵਾਸਤੇ ਜੋ ਪਹਿਲਾਂ ਕਾਨੂੰਨ ਸਨ ਜਿਵੇਂ ਆਪਣੀਆਂ ਮੰਗਾਂ ਮੰਨਵਾਉਣ ਲਈ ਹੜਤਾਲ ਕਰਨਾ ਤਾਂ ਇਕ ਪਾਸੇ ਜੇਕਰ ਉਹ ਇਕ ਹਫਤਾ ਕੰਮ ਤੇ ਨਾ ਜਾਵੇ ਤਾਂ ਉਸਨੂੰ ੧੫ ਦਿਨ ਜੇਲ੍ਹ ਭੇਜਿਆ ਜਾਂਦਾ ਸੀ ਇਹਨਾਂ ਲਈ ਇਹੋ ਜਿਹੇ ਕਾਨੂੰਨ ਸਨ। ਇਹੋ ਜਿਹੇ ਕਾਲੇ ਕਾਨੂੰਨ ਬੰਦ ਕਰਵਾਏ। ਕਿਉਂਕਿ ਸਫਾਈ ਕਰਮਚਾਰੀਆਂ ਦੀ ਹਾਲਤ ਅਛੂਤਾਂ ਨਾਲੋਂ ਵੀ ਬਹੁਤ ਨਫਰਤ ਭਰੀ ਤੇ ਭੈੜੀ ਸੀ। ਜਦਕਿ ਗਾਂਧੀ ਜੀ ਦੀ ਗੰਦਗੀ ਚੁੱਕਣ ਵਾਲਿਆਂ ਦੇ ਕੰਮ ਨੂੰ ਪੁੰਨ ਦਾ ਕੰਮ ਦ ਸਕੇ ਅਗਲੇ ਜਨਮ ਵਿਚ ਭੰਗੀ ਦੇ ਘਰ ਵਿਚ ਜਨਮ ਲੈਣ ਨੂੰ ਚੰਗਾ ਕਹਿੰਦੇ ਸਨ। ਡਾ. ਅੰਬੇਡਕਰ ਜੀ ਨੇ ਗਾਂਧੀ ਜੀ ਨੂੰ ਕਿਹਾ ਤੁਸੀਂ ਅਗਲੇ ਜਨਮ ਦੀ ਗੱਲ ਛੱਡੋ ਇਸੇ ਜਨਮ ਵਿਚ ਝਾੜੂ ਅਤੇ ਟੋਕਰੀ ਚੁੱਕੋ ਅਤੇ ਡਟ ਜਾਓ ਪੁੰਨ ਦੇ ਕੰਮ ਵਿਚ! ਡਾ. ਅੰਬੇਡਕਰ ਜੀ ਨੇ ਕੌਂਸਲ ਦੇ ਲੇਬਰ ਮੈਂਬਰ ਰਹਿੰਦੇ ਹੋਏ ਇਹਨਾਂ ਨੂੰ ਗੰਦੇ ਕੰਮਾਂ ਨੂੰ ਤਿਆਗਣ ਲਈ ਕਹਿੰਦੇ ਸਨ। ਦਿੱਲੀ ਰਹਿੰਦੇ ਹੋਏ ਸਭ ਤੋਂ ਪਹਿਲਾਂ ਸਫਾਈ ਕਰਮਚਾਰੀਆਂ ਲਈ ਸਫਾਈ ਮਜਦੂਰ ਸੰਗਠਨ, ਮੂਇਨਸਪਲ ਕਾਮਗਾਰ ਯੂਨੀਅਨ ਦੀ ਨੀਂਹ ਵੀ ਰੱਖੀ। ਡਾ. ਅੰਬੇਡਕਰ ਜੀ ਨੇ ਕਿਹਾ ਸੀ ਕਿ ਭਾਰਤ ਵਿਚ ਸੱਚਾ ਅਤੇ ਸਹੀ ਲੋਕਤੰਤਰ ਕੇਵਲ ਗੈਰ ਬ੍ਰਾਹਮਣ ਪਾਰਟੀ ਦੇ ਹੱਥਾਂ ਵਿਚ ਹੀ ਸੁਰੱਖਿਅਤ ਰਹਿ ਸਕਦਾ ਹੈ। ਭਾਰਤ ਦੀ ਸਿਆਸਤ ਵਿਚ ਬ੍ਰਾਹਮਣਵਾਦ ਹੀ ਭਾਰੀ ਰਿਹਾ। ਬੜੇ ਬੜੇ ਅਹੁਦਿਆਂ ਉਪਰ ਜੱਜ, ਚਾਂਸਲਰ, ਮਨਿਸਟਰ, ਸੈਨਾਵਾਂ ਵਿਚ ਅਤੇ ਪ੍ਰਸ਼ਾਸਨ ਵਿਚ ਬ੍ਰਾਹਮਣਾਂ ਅਤੇ ਉੱਚੀਆਂ ਜਾਤਾਂ ਦਾ ਹੀ ਬੋਲਬਾਲ਼ਾ ਹੈ। ਭਾਜਪਾ ਦੁਨੀਆਂ ਦੀ ਸਭ ਤੋਂ ਵੱਧ ਭ੍ਰਿਸ਼ਟ ਰਾਜਨੀਤਿਕ ਪਾਰਟੀ ਹੈ। ਇਹ ਪ੍ਰਗਟਾਵਾ ਅਮਰੀਕਾ ਦੀ ਛਂਂ ਨੇ ਹੁਣੇ ਜਿਹੇ ਕੀਤਾ ਹੈ ਕਿਉਂਕਿ ਇਸ ਨੂੰ ਲਾਰਿਆਂ ਦੀ ਪਾਰਟੀ ਵੀ ਕਿਹਾ ਜਾ ਰਿਹਾ ਹੈ। ਇਸਲਈ ਗਰੀਬ ਹੋਰ ਗਰੀਬ ਹੋਇਆ ਅਤੇ ਅਮੀਰ ਹੋਰ ਅਮੀਰ। ਸਿੱਖਿਆ ਪ੍ਰਨਾਲੀ ਅਤੇ ਸਿਹਤ ਵਿਭਾਗ ਗਰੀਬ ਦੀ ਪਹੁੰਚ ਤੋਂ ਕੋਸਾਂ ਦੂਰ ਹੋ ਰਹੀ ਹੈ। ਅਮੀਰਾਂ ਦੇ ਤਾਂ ਇਸ ਸਰਕਾਰ ਨੇ ਕਰੋੜਾਂ ਰੁ. ਮੁਆਫ ਕਰ ਦਿੱਤੇ ਪਰ ਗਰੀਬ ਕਿਸਾਨ ਕਰਜੇ ਦੁਖੋਂ ਮਰ ਰਿਹਾ ਹੈ। ਅਧਿਆਪਕ, ਸਫਾਈ ਮਜਦੂਰ, ਆਂਗਨਵਾੜੀ ਵਰਕਰ, ਹੋਮਗਾਰਡੀਏ, ਨਰਸਾਂ ਸ਼ਾਂਤਮਈ ਧਰਨਾ ਕਰਦੀਆਂ ਉਪਰ ਪੁਲਿਸ ਡੰਡੇ ਵਰਸਾਉਂਦੀ ਹੈ ਕਿਉਂਕਿ ਇਹ ਲੋਕ ਤਨਖਾਹ ਵਧਾਉਣ ਅਤੇ ਪੱਕੇ ਹੋਣ ਲਈ ਸਰਕਾਰ ਨੇ ਜੋ ਵਾਇਦੇ ਕੀਤੇ ਸਨ ਯਾਦ ਕਰਵਾਉਂਦੇ ਹਨ। ਪਰ ਸਰਕਾਰਾਂ? ਚੋਣਾਂ ਵੇਲੇ ਸਰਕਾਰਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ੁਜਵੇਂ ੁਕ ਸ੍ਰੀ ਰਾਮ ਮੰਦਰ ਅਯੁੱਧਿਆ ਦਾ ਮੁੱਦਾ, ਜਦਕਿ ਇਸ ਸਾਸ਼ਨ ਉਪਰ ਪਹਿਲਾ ਯੁੱਧ ਸੀ ਫਿਰ ਮਸਜਿਦ ਅਤੇ ਹੁਣ ਰਾਮ ਮੰਦਰ। ਭੜਕਾ ਕੇ ਆਪਣਾ ਉੱਲੂ ਸਿੱਧਾ ਕਰਦੇ ਆਏ ਹਨ। ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਡਾ. ਅੰਬੇਡਕਰ ਜੀ ਨੇ ੧੯੩੫ ਵਿਚ ਮਹਾਰਾਸ਼ਟਰ ਦੇ ਜਿਲ੍ਹਾ ਨਾਸਿਕ ਦੇ ਨਗਰ ਯੇਵਲਾ ਕਾਨਫਰੰਸ ਵਿਚ ਕਿਹਾ ਸੀ ਕਿ ਮੈਂ ਹਿੰਦੂ ਧਰਮ ਵਿਚ ਪੈਦਾ ਹੋਇਆ ਹਾਂ ਪਰ ਮੈਂ ਇਸ ਧਰਮ ਵਿਚ ਮਰੂੰਗਾ ਨਹੀਂ ਇਹ ਮੇਰੇ ਵਸ ਦੀ ਗੱਲ ਹੈ ਤਾਂ ਇਹਨੀ ਇਹ ਗਲ ੧੪ ਅਕਤੂਬਰ ੧੯੫੬ ਨੂੰ ਪੰਜ ਲੱਖ ਲੋਕਾਂ ਨਾਲ ਨਾਗਪੁਰ ਵਿਖੇ ਬੁੱਧ ਧਰਮ ਅਪਨਾ ਕੇ ਸੱਚੀ ਇਕ ਮਿਸਾਲ ਪੈਦਾ ਕਰ ਦਿੱਤੀ। ਹਰ ਸਾਲ ਇਸੇ ਮਹੀਨੇ ਲੋਕੀਂ ਬੁੱਧ ਧਰਮ ਅਪਣਾਉਂਦੇ ਹਨ। ਕਾਨਪੁਰ ਵਿਖੇ ਦਸ ਹਜਾਰ ਅਤੇ ਦੇਸ਼ ਦੇ ਚੌਂਕੀਦਾਰ ਦੇ ਗੁਜਰਾਤ ਵਿਚ ਚੂਨਾਗੜ੍ਹ ਵਿਖੇ ਅੱਸੀ ਹਜਾਰ ਲੋਕਾਂ ਨੇ ਬੁੱਧ ਧਰਮ ਅਪਣਾਇਆ। ਡਾ. ਅੰਬੇਡਕਰ ਜੀ ਦਾ ਭਾਰਤੀ ਸੰਵਿਧਾਨ ਬਣਾਉਣ ਵਿਚ ਕਾਫੀ ਯੋਗਦਾਨ ਹੋਣ ਕਰਕੇ ਸਿਹਤ ਕਾਫੀ ਖਰਾਬ ਰਹਿਣ ਲੱਗ ਪਈ ਸੀ। ਡਾ. ਦੀ ਸਲਾਹ ਆਰਾਮ ਕਰਨ ਦੀ ਸੀ ਫਿਰ ਵੀ ਡਾ. ਸਾਹਿਬ ਜੀ ਆਪਣੇ ਲੋਕਾਂ ਵਾਸਤੇ ਕਾਫੀ ਡੁੰਘਾਈ ਨਾਲ ਸੋਚਿਆ ਕਰਦੇ ਸਨ। ਆਖੀਰ ਵਿਚ ਆਪਣੀ ਕਿਤਾਬ ਬੁੱਧਾ ਇੰਝ ਧੰਮਾ ਦਾ ਆਖਰੀ ਸਫਾ ਲਿਖ ਕੇ ਛੇ ਸਦੰਬਰ ੧੯੫੬ ਨੂੰ ਆਪਣੇ ਲੱਖਾਂ ਸ਼ਰਧਾਲੂਆਂ ਨੂੰ ਛੱਡ ਇਸ ਫਾਨੀ ਦੁਨੀਆਂ ਤੋਂ ਚਲੇ ਗਏ। ਸਾਰੇ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ। ਭਾਰਤ ਦੇ ਸਾਰੇ ਸਿਰ ਕੱਢ ਲੀਡਰਾਂ ਨੇ ਸੋਗ ਪ੍ਰਗਟ ਕੀਤਾ ਅਤੇ ਇਹਨਾਂ ਦੇ ਦੇਸ਼ ਲਈ ਅਤੇ ਦੇਸ ਵਾਸੀਆਂ ਲਈ ਕੀਤੇ ਕੰਮਾਂ ਦੀ ਸ਼ਾਲਾਘਾ ਕੀਤੀ। ਦੇਸ਼ ਵਿਦੇਸ਼ ਵਿਚ ਲੋਕ ਇਹਨਾਂ ਦੇ ਮਿਸ਼ਨ ਨੂੰ ਅਪਣਾ ਰਹੇ ਹਨ। ਡਾ. ਅੰਬੇਡਕਰ ਜੀ ਨੇ ਸਿਆਸੀ ਰਿਜ਼ਰਵੇਸ਼ਨ ੩੦ ਸਿਤੰਬਰ ੧੯੫੬ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ ਕਿਉਂ ਕਿ ਇਹ ੧੩੧ ਸੰਸਦ ਮੈਂਬਰ ਅਤੇ ੧੧੦੦ ਵਿਧਾਇਕ ਹੱਥ ਖੜ੍ਹੇ ਕਰਨ ਵਾਲੇ ਜਾਂ ਉੱਚੀ ਜਾਤੀ ਦੇ ਲੀਡਰਾਂ ਦੇ ਗੁਲਾਮ ਬਣ ਕੇ ਰਹਿ ਗਏ। ਜਦਕਿ ੫੦ ਸੰੰਸਦਾਂ ਨੂੰ ਲੈ ਕੇ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਣ ਗਿਆ ਸੀ। ਇਸ ਲਈ ਘੱਟ ਗਿਣਤੀ ਉਹ ਆਪਣੇ ਹੱਕਾਂ ਨੂੰ ਲੈ ਕੇ ਇਕੱਠੇ ਹੋ ਕੇ ਭਾਰਤੀ ਸੰਵਿਧਾਨ ਨੂੰ ਸਹੀ ਅਰਥਾਂ ਵਿਚ ਲਾਗੂ ਕਰਵਾਈਏ ਇਹ ਤਾਂ ਹੀ ਹੋ ਸਕਦਾ ਹੈ ਅਗਰ ਆਪਣੀ ਸਰਕਾਰ ਬਣੇ ਵੋਟ ਤੁਹਾਡੇ ਹੱਥ ਵਿਚ ਹੈ ਅਤੇ ਫੈਸਲਾ ਵੀ ਸਹੀ ਕਰੋ ਜਿਸ ਨਾਲ ਸਭ ਦਾ ਭਲਾ ਹੋਵੇਗਾ ਇਹੋ ਹੀ ਡਾ. ਅੰਬੇਡਕਰ ਜੀ ਨੂੰ ਸੱਚੀ ਸ਼ਰਧਾਂਜਲੀ ਵੀ ਹੋਵੇਗੀ। ਜੈ ਭੀਮ ਜੈ ਭਾਰਤ




Related News


17-04-20

ਵਾਹਿਗੁਰੂ ਜੀ ਖਾਲਸਾ!ਵਾਹਿਗੁਰੂ ਜੀ

ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਵਿਸਾ
Click to Read Full News

24-02-20

ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਬਰਨ

ਗੁਰੂ ਸ਼ਬਦ ਭਾਰਤ ਦੀ ਪਾਲੀ ਭਾਸ਼ਾਂ ਵਿੱਚ ਨਿਕਲਿ
Click to Read Full News

18-04-20

AISRO CANADA ਨੇ ਹਰਜਿੰਦਰ ਥਿੰਦ ਦੀ ਟਿਪਣੀ

Radio Redfm 93.1 ਦੇ ਹੋਸਟ ਹਰਜਿੰਦਰ ਥਿੰਦ ਵਲੋਂ ਕੀਤੀ
Click to Read Full News

03-04-19

ਕਰੋੜਾਂ ਲੋਕਾਂ ਦੀ ਧੜਕਨ ਹੈ ਡਾ. ਅੰਬ

ਅਮਰੀਕਾ ਦੇ ਰਾਸ਼ਟਰਪਤੀ (ਹੁਣ ਸਾਬਕਾ) ਬਰਾਕ ਉਬ
Click to Read Full News

17-04-20

ਜੈ ਗੁਰੂ ਰਵਿਦਾਸ ਜੀ ! ਵਿਜੇ ਦਿਵਸ ਨਗ

ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਨਗਰ ਕੀਰਤਨ ਅਪ
Click to Read Full News

13-11-18

ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਸਾਹ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਲੋਕ ਕਵੀ ਗੁਰ
Click to Read Full News

© 2024 AISRO CANADA. All rights reserved | Developed by MiLinks.Net