AISRO CANADA || Ambedkar International Social Reform Organization Canada

Full News

Full News or Event Detail



Be a Part of us



ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਬਰਨਬੀ ਬਣਾਉਣ ਦੀ ਕਿਊਂ ਲੋੜ ਪਈ

Dated: 24-02-20

ਗੁਰੂ ਸ਼ਬਦ ਭਾਰਤ ਦੀ ਪਾਲੀ ਭਾਸ਼ਾਂ ਵਿੱਚ ਨਿਕਲਿਆ ਹੋਇਆ ਸ਼ਬਦ ਹੈ ਜਿਸਦਾ ਭਾਵ ਅਰਥ ਹਨ "ਗੂ" ਦਾ ਮਤਲਵ ਹਨੇਰਾ, ਰੂ ਦਾ ਮਤਲਬ ਰੋਸ਼ਨੀ ਹੈ ਅਤੇ ਭਗਤੀ ਦਾ ਮੰਤਲਵ ਹੈ ਆਪਣੇ ਇਸ਼ਟ ਦੀ ਵੰਦਗੀ ਕਰਨੀ ਜਾਂ ਆਪਣੇ ਗੁਰੂ ਅੱਗੇ ਪ੍ਰਥਾਨਾ ਕਰਨੀ ਹੁੰਦੀ ਹੈ ਸੋ ਸਾਡੇ ਗੁਰੂਆਂ ਨੇ ਸਾਨੂੰ ਹਨੇਰੇ ਵਿੱਚੋਂ ਕੱਡ ਕੇ ਚਾਨਣ ਵਿੱਚ ਲੈ ਜਾਣ ਦੀ ਅਨੇਕਾਂ ਕੋਸ਼ਿਸ਼ਾ ਕੀਤੀਆਂ।ਗੁਰੂ ਸ਼ਬਦ ਪਰਮ ਪਵਿਤਰ ਆਤਮਾ ਨਾਲ ਲਗਾਇਆ ਜਾਦਾ ਹੈ ਜੋ ਹਰ ਪ੍ਰਾਣੀ ਦੀ ਆਤਮਾ ਨੂੰ ਰੋਸ਼ਨੀ ਦਿਖਾਉਦਾ ਹੈ ਅਤੇ ਭੱਟਕੇ ਹੋਏ ਲੋਕਾਂ ਨੂੰ ਅਗਿਆਨਤਾ ਤੋਂ ਬਾਹਿਰ ਕੱਡ ਕੇ ਇੱਕ ਸੰਚਾਈ ਦੇ ਮਾਰਗ ਉੁਪਰ ਲੈ ਕੇ ਜਾਣਾ ਜਾਂ ਗਿਆਨ ਦਾ ਦੀਪਕ ਜਗਾਉਣਾ ਹੈ।ਗੁਰੂ ਨਾਮ ਦੇਵ,ਗੁਰੂ ਕਬੀਰ,ਗੁਰੂ ਰਵਿਦਾਸ ਅਤੇ ਗੁਰੂ ਨਾਨਕ ਸਿੱਖ ਧਰਮ ਦੀ ਨੀਹ੍ਹ ਰੱਖਣ ਵਾਲੇ ਗਿਆਨਵਾਨ ਸੋਚ ਦੇ ਧਾਰਣੀ ਸਨ ਜਿੰਨਾਂ ਨੇ ਜਬਰ-ਜੁਲਮ ਦਾ ਟਾਕਰਾ ਕਰਕੇ ਇੱਕ ਸੱਚਾ-ਸੁਚਾ ਜਗਤ ਨੂੰ ਸੰਦੇਸ਼ ਦਿੱਤਾ।ਗੁਰੂ ਨਾਨਕ ਜੀ ਨੇ ਆਦਿ ਗੁਰਆਂ ਦੀ ਸੋਚ ਦੀ ਗੁਰੂਬਾਣੀ ਦਾ ਪ੍ਰਚਾਰ ਕੀਤਾ।ਸ਼੍ਰੀ ਗੁਰੁ ਅਰਜਨ ਦੇਵ ਜੀ ਨੇ ਆਦਿ ਗੁਰਆਂ ਦੀ ਸੋਚ ਦੀ ਸਾਰੀ ਬਾਣੀ ਇੱਕਠੀ ਕਰਕੇ ਇੱਕ ਪਵਿਤਰ ਮਾਲਾ ਵਿੱਚ ਪਰੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਣਾਇਆ ਜੋ ਸੱਭ ਧਰਮਾ ਦੇ ਸਤਿਕਾਰ ਵਿੱਚ ਤੇ ਉਚ ਨੀਚ ਤੋਂ ਉਪਰ ਹੈ।ਗੁਰੂਬਾਣੀ ਦੇ ਅਨਮੋਲ ਸ਼ਬਦ ਆਦਿ ਗੁਰੂਆਂ ਦੇ ਮੰਨ ਅੰਦਰ ਕੁਦਰਤੀ ਢੰਗਾਂ ਨਾਲ ਇਸ ਸੰਸਾਰ ਵਿੱਚ ਵਿਚਰਤ ਹੋਏ ਅਤੇ ਸਾਡੇ ਆਦਿ ਗੁਰੂਆਂ ਨੇ ਆਪਣੀ ਨਿਜ਼ੀ ਜਿੰਦਗੀ ਵਿੱਚ ਉਨਾਂ ਸ਼ਬਦਾ ਨੂੰ ਆਪਣੀ ਕਸੌਟੀ ਉਪਰ ਉਤਾਰਿਆ ਅਤੇ ਉਨਾਂ ਸ਼ਬਦਾ ਦਾ ਨਿਰਮਾਣ ਆਪਣੀਆ ਕਵਿਤਾਵਾਂ ਦੇ ਰੂਪ ਵਿੱਚ ਗਾਇਆਂ ਤੇ ਲਿਖਵਾਇਆ।ਸੰਸਾਰ ਦੇ ਸਾਰੇ ਪ੍ਰਾਣੀਆ ਨੂੰ ਗੁਰਬਾਣੀ ਕਵਿਤਾਵਾਂ ਰੂਪ ਦਾ ਗਿਆਨ ਦੇ ਗੁਰਬਾਣੀ ਦੇ ਗਿਆਨ ਰੂਪ ਵਿੱਚ ਪ੍ਰਕਾਸ਼ ਹੋਇਆ।ਸ਼੍ਰੀ ਗੁਰੂ ਅਰਜਨ ਜੀ, ਅਗਾਹ ਵਧੂ ਵਿਚਾਰਧਾਰਾ ਵਾਲੀ ਸੋਚ ਦੇ ਮਾਲਕ ਸਨ ਕਿਉਂਕਿ ਉਨਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖਰੇ ਵੱਖਰੇ ਅੰਗਾਂ ਵਿੱਚ ਲਿਖਿਆ ਤਾ ਜੋ ਅੱਜ ਦੇ ਅਗਿਆਨਵਾਨ ਲੋਕ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਚਮਾਰ ਸ਼ਬਦ ਹੋਣ ਕਰਕੇ ਵੱਖਰੀ ਨਾ ਕਰ ਸਕਣ ਸੋ ਪ੍ਰਮਾਣ ਆਪਾਂ ਸਾਰਿਆਂ ਨੇ ਪਿਛਲੇ ਸਮਿਆਂ ਵਿੱਚ ਦੇਖਿਆ ਵੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਮ ਸਮੇਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਾਰੇ ਸਿੱਖ ਜਗਤ ਨੂੰ ਸ਼੍ਰੀ ਗੁਰੂ ਗ੍ਰੁੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਣ ਦਾ ਅਦੇਸ਼ ਦਿੱਤਾ ਸੀ।ਸੋ ਸਾਰੇ ਸਿੱਖ ਸ਼੍ਰੀ ਗੁਰੁ ਗ੍ਰੰਥ ਸਾਹਿਬ ਨੂੰ ਹੀ ਜਗਦੀ ਜੋਤ ਸਰੂਪ ਗੁਰੂ ਮੰਨਦੇ ਹਨ।ਪਰ ਪੰਜਾਬ ਦੇ ਅਖੋਤੀ ਉਚ ਜਾਤੀ ਦੇ ਸਿੱਖਾਂ ਨੇ ਬ੍ਰਾਹਮਣਵਾਦੀ ਲੋਕਾਂ ਦੀ ਸਹਾਇਤਾ ਨਾਲ ਜਬਰਨ ਕਬਜ਼ਾ ਕੀਤਾ ਹੋਇਆ ਹੈ।ਅਖੋਤੀ ਉਚ ਜਾਤੀ ਦੇ ਸਿੱਖਾਂ ਨੇ ਬ੍ਰਹਮਣਵਾਦੀ ਚੋਲਾ ਪਾ ਕੇ ਮੰਨੂਸਿਮ੍ਰਤੀ ਅਧੀਨ ਪੰਜਾਬ ਦੇ ਲੋਕਾਂ ਨਾਲ ਜਾਤੀ ਵਿੱਤਕਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਆਪ ਆਪਣੇ ਪਿਛਕੋੜ ਨੂੰ ਭੁਲ ਗਏ ਕਿ ਇਹ ਲੋਕ ਵੀ ਸ਼ੁਦਰ ਦੀ ਵਿਰਾਸਤ ਵਿੱਚੋਂ ਹੀ ਸਨ।ਪੰਜਾਬ ਦੇ ਮੰਨੂਵਾਦੀ ਜੱਟ, ਸਰਦਾਰ ਬੰਦਾ ਸਿੱਘ ਬਹਾਦਰ ਦੇ ਸਿੱਖ ਰਾਜ ਦੁਰਾਨ ਜ਼ਮੀਨ ਜਾਇਦਾਦਾਂ ਮਿਲਣ ਕਰਕੇ ਅਮੀਰ ਹੋ ਗਏ ਹਨ ਅਤੇ ਮੰਨੂਵਾਦ ਦੇ ਕਾਲੇ ਕਾਨੂੰਨਾਂ ਅਧੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਗੁਰੂਆਂ ਦੀ ਕਲਾਸੀਫਿਕੇਸ਼ਨ ਗੂਰੂਆਂ ਅਤੇ ਭਗਤਾਂ ਵਜੋਂ ਕਰ ਦਿੱਤੀ ਹੈ।ਇਹ ਮੰਨੂਵਾਦੀ ਲੋਕ ਸ਼੍ਰੀ ਗੂਰੂ ਰਵਿਦਾਸ ਜੀ ਨੂੰ ਭਗਤ ਕਹਿਣ ਵਿੱਚ ਮਾਣ ਮਹਿਸੂਸ ਕਰਦੇ ਹਨ ਅਤੇ ਤਰਕ ਦਿਦੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭਗਤ ਬਾਣੀ ਵਿੱਚ ਉਨਾਂ ਨੂੰ ਭਗਤ ਲਿਖਿਆ ਗਿਆ ਹੈ ਜਿਸ ਕਰਕੇ ਇਹ ਲੋਕ ਸ਼੍ਰੀ ਗੁਰੂ ਰਵਿਦਾਸ ਜੀ ਜਾਂ ਦੁਜਿਆ ਭਗਤਾਂ ਨੂੰ ਵੀ "ਭਗਤ" ਕਹਿਦੇ ਹਨ।ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸ਼੍ਰੋਮਣੀ ਭਗਤ ਵੀ ਮੰਨਦੇ ਹਨ ਜਿਸਦਾ ਮਤਲਵ ਸੱਭ ਤੋਂ ਸ਼੍ਰੇਸ਼ਟ ਸ਼੍ਰੀ ਗੁਰੂ ਰਵਿਦਾਸ ਜੀ ਹੀ ਹਨ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਸ ਗੁਰੂਆਂ ਦੀ ਬਾਣੀ ਵੀ ਨਹੀ ਹੈ ਸਿਰਫ ਤੇ ਸਿਰਫ ੬ ਗੁਰੂਆਂ ਦੀ ਬਾਣੀ ਹੈ ਅਤੇ ਉਨਾਂ ਨਾਲ ਵੀ ਕਿਧਰੇ ਗੁਰੂ ਸ਼ਬਦ ਦੀ ਵਰਤੋਂ ਨਹੀ ਕੀਤੀ ਗਈ।ਸਮੁਹ ਸਿੱਖ ਭਾਈਚਾਰੇ ਨੂੰ ਸੋਚਣਾ ਚਾਹੀਦਾ ਹੈ ਕਿ ਆਦਿ ਗੁਰੂਆਂ ਨੂੰ ਭਗਤ ਜਾਂ ਗੁਰੂ ਕਹਿਣਾ ਇਹ ਇੱਕ ਨਰੋਲ ਮੰਨੂਵਾਧੀ ਬ੍ਰਾਹਮਣੀ ਵਿਚਾਰਧਾਰ ਹੈ ਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਭਗਤ ਤੇ ਗੁਰੂ ਦੀ ਕਲਾਸੀਫਿਕੇਸ਼ਨ ਕਰਦੀ ਹੈ ਜਿਸ ਕਰਕੇ ਸਾਰੇ ਸੰਸਾਰ ਵਿੱਚ ਜਾਤੀ ਤੌਰ ਤੇ ਗੁਰਦੇਵਾਰੇ ਹੋਂਦ ਵਿੱਚ ਆਏ ਹਨ ਅਤੇ ਇਸੇ ਹੀ ਵਿਚਾਰਧਾਰਾ ਅਧੀਨ ਸ਼੍ਰੀ ਗੁਰੂ ਰਵਿਦਾਸ ਗੁਰੂਦਵਾਰਾ ਸਾਹਿਬ ਬਰਨਬੀ ਵਿਖੇ ਸੰਨ ੧੯੮੨ ਵਿੱਚ ਬਣਾਇਆ ਗਿਆ ਸੀ।ਜਿਸਦੇ ਪ੍ਰਮਾਣਤ ਤੱਥ ਦੱਸੇ ਗਏ ਹਨ। ਅਕਾਲੀ ਸਿੱਘ ਸਿੱਖ ਸੁਸਾਇਟੀ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਮਨਾਇਆ ਗਿਆ ਸੀ ਅਤੇ ਸ਼੍ਰੀਮਾਨ ਮੱਖਣ ਚੰਬਾ ਨੇ ਆਪਣੀ ਕਵਿਤ ਵਿੱਚ ਸ਼੍ਰੀ ਗੁਰੂ ਰਵਿਦਾਸ ਸ਼ਬਦ ਦੀ ਵਰਤੋਂ ਸਟੇਜ਼ ਉਪਰ ਕਰ ਦਿੱਤੀ ਤਾਂ ਬਹੁਤ ਸਾਰੇ ਅਖੋਤੀ ਤੇ ਸੌੜੀ ਸੋਚ ਰੱਖਣ ਵਾਲਿਆ ਨੇ ਵਿਰੋਧ ਇਸਦਾ ਵਿਰੋਧ ਕੀਤਾ ਕਿ ਚਮਾਰ ਭਾਈਚਾਰੇ ਦੇ ਲੋਕ ਸਾਡੇ ਗੁਰੂ ਘਰ ਵਿੱਚ "ਸ਼੍ਰੀ ਗੁਰੂ ਰਵਿਦਾਸ " ਨੂੰ ਗੁਰੂ ਨਾਲ ਸੰਬੋਦਨ ਨਹੀ ਕਰ ਸਕਦੇ।ਉਨਾਂ ਦਾ ਕਹਿਣਾ ਸੀ ਕਿ ਕੇਵਲ ਤੇ ਕੇਵਲ ਭਗਤ ਹੀ ਕਹਿ ਸਕਦੇ ਹਨ।ਉਸ ਦਿਨ ਤੇ ਦੋਨੋਂ ਪਾਸਿਆ ਤੋਂ ਬਹੁਤ ਸਾਰੇ ਸ਼ਰਧਾਲੂਆਂ ਨੇ ਆਪਣੀ ਭੈੜੀ ਸਬਦਾਵਲੀ ਨਾਲ ਇੱਕ ਦੁਜੇ ਨੂੰ ਕੋਸਿਆ।ਚਮਾਰ ਭਾਈਚਾਰੇ ਦੇ ਸ਼੍ਰੀਮਾਨ ਅਜੀਤ ਦਮੜੀ ਤੇ ਗੁਰੂ ਘਰ ਦੇ ਅਖੋਤੀ ਉਚ ਜਾਤੀ ਸ਼ਰਧਾਲੂਆ ਵਿੱਚ ਆਪਸੀ ਬਹੁਤ ਹੀ ਦੁਖੀ ਹਿਰਦੇ ਵਾਲੇ ਸ਼ਬਦਾ ਦੀ ਵਰਤੋਂ ਕੀਤੀ।ਅਕਾਲੀ ਸਿੱਘ ਸਿੱਖ ਸੁਸਾਇਟੀ ਦੀ ਕਮੇਟੀ ਦੇ ਬਹੁਤ ਸਾਰੇ ਮੈਂਬਰ ਸਹਿਬਾਨ ਚਮਾਰ ਭਾਈਚਾਰੇ ਦੇ ਲੋਕਾਂ ਨਾਲ ਸਹਿਮਤ ਸਨ ਅਤੇ ਉਨਾਂ ਨੇ ਸ਼੍ਰੀਮਾਨ ਮਖਣ ਚੰਬਾ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਸੀ। ਸ਼੍ਰੀ ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆ ਨੇ ਤਕਰੀਬਨ ਸੰਨ ੧੯੭੮-੧੯੭੯ ਵਿੱਚ ਅਕਾਲੀ ਸਿੱਘ ਸਿੱਖ ਸੁਸਾਇਟੀ ਗੁਰੂਦਵਾਰੇ ਦੀ ਪ੍ਰਬੰਧਕ ਕਮੇਟੀ ਨਾਲ ਮਿਲਕੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮਨਾਉਣ ਦੀ ਤਰੀਕ ਗੁਰੂਘਰ ਦੀ ਪ੍ਰਬੰਧਕ ਕਮੇਟੀ ਨਾਲ ਪਹਿਲਾ ਹੀ ਤਹਿ ਕਰ ਲਈ ਸੀ ਅਤੇ ਚਮਾਰ ਭਾਈਚਾਰੇ ਦੇ ਪ੍ਰਬੰਧਕਾਂ ਵਲੋਂ ਆਪਣੇ ਭਾਈਚਾਰੇ ਦੇ ਸ਼ਰਧਾਲੂਆਂ ਨੂੰ ਪ੍ਰੋਗਰਾਮ ਵਿੱਚ ਆਉਣ ਦੇ ਸੱਦੇ ਪਤਰ ਭੇਜ ਦਿੱਤੇ ਗਏੇ ਸਨ ਅਤੇ ਅਖਵਾਰਾਂ, ਟੀ.ਵੀ. ਵਾਲਿਆ ਵਲੋਂ ਵੀ ਗੁਰਪੂਰਬ ਦੀ ਜਾਣਕਾਰੀ ਜਨਤਕ ਸਾਂਝੀ ਕਰ ਦਿੱਤੀ ਗਈ ਸੀ।ਪ੍ਰਕਾਸ਼ ਉਤਸਬ ਵਿੱਚ ਵਿੱਚ ਪਹੁੰਚਣ ਵਾਸਤੇ ਸ਼ਰਧਾਲੂਆਂ ਵਿੱਚ ਬਹੁਤ ਹੀ ਜੋਸ਼ ਸੀ ਕਿਉਂਕਿ ਸ਼੍ਰੀ ਗੁਰੂ ਰਵਿਦਾਸੀ ਜੀ ਦਾ ਪ੍ਰਕਾਸ਼ ਦਿਹਾੜਾ ਵੈਨਕੁਵਰ ਕੇਨੈਡਾ ਵਿੱਚ ਪਹਿਲੀ ਬਾਰੀ ਮਨਾਇਆ ਜਾਣਾ ਸੀ।ਚਮਾਰ ਭਾਈਚਾਰੇ ਦੇ ਸ਼ਰਧਾਲੁ ਦੁਜਿਆ ਸ਼ਹਿਰਾਂ ਕੂਨੈਹਲ,ਵਿਟੋਰੀਆ,ਪ੍ਰਨਿੰਸ ਜੌਰਜ਼ ਬਰਨਨ –ਕਲੋਨਾਂ ਅਤੇ ਕਲੀਅਰ ਵਾਟਰ,ਗੋਲਡਨ ਤੋਂ ਸ਼ਰਧਾ ਪੂਰਵਕ ਪ੍ਰਕਾਸ਼ ਉਤਸਵ ਵਿੱਚ ਸ਼ਾਮਲ ਹੋਣ ਵਾਸਤੇ ਆਪਣੇ ਆਪਣੇ ਰਿਸ਼ਤੇਦਾਰਾ ਦੇ ਘਰੀ ਵੈਨਕੁਵਰ ਵਿੱਚ ਪਹਿਲਾ ਹੀ ਪਹੁੰਚ ਚੁੱਕੇ ਸਨ। ਭਾਰਤ ਦੀ ਜਨਮ ਭੂਮੀ ਨੂੰ ਛੱਡ ਕੇ ਪੰਜਾਬੀ ਲੋਕ ਆਪਣੇ ਚੰਗੇ ਭਵਿੱਖ ਵਾਸਤੇ ਕੇਨੈਡਾ ਦੀ ਧਰਤੀ ਤੇ ੧੮ ਵੀ ਸ਼ਤਾਬਦੀ ਵਿੱਚ ਆਉਣੇ ਸ਼ੁਰੂ ਹੋਏ। ਭਾਰਤੀ ਭਾਈਚਾਰੇ ਦਾ ਲੋਕਾਂ ਵਿੱਚ ਆਪਸੀ ਨਿਘਾ ਪਿਆਰ, ਦੇਸ਼ ਧਰਮ ਤੇ ਜਾਤਪਾਤ ਦੀ ਵਿਲਖਣਤਾ ਤੋਂ ਉਪਰ ਸੀ।ਪੰਜਾਬ ਦੇ ਲੋਕਾਂ ਵਿੱਚ ਆਪਸੀ ਪਿਆਰ ਮੁਹਬਤ ਉਸ ਸਮੇਂ ਵਿੱਚ ਦੇਖਣ ਨੂੰ ਮਿਲਦਾ ਸੀ।ਹਰ ਭਾਰਤੀ ਇਕ ਦੁਜੇ ਨੂੰ ਗਲਵੱਕੜੀ ਪਾ ਕੇ ਮਿਲਦਾ ਅਤੇ ਆਪਣਾ ਦੁਖ-ਸੁਖ ਸਾਂਝਾ ਕਰਦਾ ਸੀ ਕਿਉਂਕਿ ਭਾਰਤੀ ਲੋਕਾਂ ਦੀ ਅਬਾਦੀ ਘੱਟ ਹੋਣ ਕਰਕੇ ਕੁਝ ਕੂ ਗੋਰੇ ਲੋਕ ਏਸ਼ੀਅਨ ਲੋਕਾਂ ਨੂੰ ਨਫਰਤ ਕਰਦੇ ਸਨ।ਭਾਰਤੀ ਲੋਕ ਲੰਬਰ ਮਿੱਲਾਂ ਵਿੱਚ ਸੱਖਤ ਤੋਂ ਸੱਖਤ ਕੰਮ ਕਰਕੇ ਆਪਣੀਆਂ ਤਰੱਕੀਆਂ ਦੀਆਂ ਪੁਲਾਘਾਂ ਵੱਲ ਵਧਦੇ ਗਏ।ਸੱਖਤ ਮੇਹਨਤ ਕਰਨ ਨਾਲ ਭਾਰਤੀ ਭਾਈਚਾਰੇ ਵਿੱਚ ਆਰਥਿਕ ਲਹਿਰ ਆਈ ਅਤੇ ਨਾਲ ਨਾਲ ਹੀ ਆਪਣੀਆਂ ਧਾਰਮਿਕ ਵਿਚਾਰਧਾਰਾ ਨੂੰ ਵੀ ਵਧਾਉਣ ਵਿੱਚ ਯੋਗਦਾਨ ਪਾਉਣ ਲਗੇ। ਪੰਜਾਬ ਦੇ ਲੋਕਾਂ ਦੀ ਵਿਰਾਸਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਨਾਲ ਜੁੜੀ ਹੋਣ ਕਰਕੇ ਸਮੂਹ ਭਾਰਤੀ ਭਾਈਚਾਰੇ ਦੇ ਅਕਾਲੀ ਸਿੱਘ ਸਿੱਖ ਸੁਸਾਇਟੀ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ (੪੬੭ ਈਸਟ ੧੧ ਐਵੀਨਿਊ ਵੈਨਕੁਵਰ (ਢਰaਸeਰ aਨਦ ੧੧ਟਹ ਅਵeਨੁe ) ਵੈਨਕੁਵਰ ਵਿਖੇ ਇੱਕ ਚਰਚ ਕਿਰਾਏ ਤੇ ਲੈ ਕੇ ਸਿੱਖੀ ਦਾ ਪ੍ਰਚਾਰ ਕੇਂਦਰ ਬਣਾਇਆ ਗਿਆ।ਔਕਤੁਬਰ ੨੦,੧੯੫੯ ਨੂੰ ਇਹ ਚਰਚ ੧੪,੦੦੦ ਡਾਲਰ ਵਿੱਚ ਅਕਾਲੀ ਸਿੱਘ ਸਿੱਖ ਸੁਸਾਇਟੀ ਵਲੋਂ ਖ੍ਰੀਦ ਲਈ ਗਈ।ਜਿਥੇ ਕੇਨੈਡਾ ਦੀ ਧਰਤੀ ਤੇ ਪਹਿਲੀ ਵਾਰ ਸਿੱਖ ਗੁਰਦਵਾਰਾ ਵੈਨਕੁਵਰ ਵਿੱਚ ਬਣਾਇਆ ਗਿਆ ਸੀ।ਜਿਥੇ ਮੁਸਲਮਾਨ,ਹਿੰਦੂ ਅਤੇ ਸਾਰੇ ਧਰਮਾਂ ਦੇ ਲੋਕ ਆਪਣੇ ਇਸ ਸਿੱਖ ਗੁਰਦਵਾਰੇ ਚੋਂ ਹਰ ਪ੍ਰੋਗਰਾਮ ਤੇ ਜਾਂਦੇ ਤੇ ਗੁਰੂਆਂ ਦੀ ਗੁਰਬਾਣੀ ਦੇ ਪ੍ਰਸੰਗ ਦਾ ਅਨੰਦ ਮਾਨਣ ਲੱਗੇ। ਅਕਾਲੀ ਸਿੱਘ ਸਿੱਖ ਸੁਸਾਇਟੀ ਗੁਰੂਦਵਾਰੇ ਦੀ ਪ੍ਰਬੰਧਕ ਕਮੇਟੀ ਵਲੋਂ ਅਚਾਨਕ ਹੀ ਆਪਣਾ ਇਰਾਦਾ ਬਦਲ ਲਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਗੁਰਦਵਾਰੇ ਦੇ ਮੇਨ ਦਰਵਾਰ ਵਿੱਚ ਕਰਵਾਉਣ ਦੀ ਮਨਾਹੀ ਦੀ ਅਸਮਰਥਾ ਦੱਸੀ ਗਈ।ਪ੍ਰਬੰਧਕ ਕਮੇਟੀ ਵਲੋਂ ਦੱਸਿਆ ਗਿਆ ਕਿ ਜੇ ਕਰ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਵ ਮੈਨ ਹਾਲ ਵਿੱਚ ਮਨਾਇਆ ਜਾਦਾ ਹੈ ਤਾਂ ਅਖੋਤੀ ਉਚ ਜਾਤੀ ਦੇ ਲੋਕ ਪ੍ਰਬੰਧਕ ਕਮੇਟੀ ਦਾ ਵਿਰੋਧ ਕਰਨਗੇ।ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋ ਗੁਰੂ ਘਰ ਦੇ ਨਾਲ ਇੱਕ ਛੋਟੈ ਜਿਹੇ (੍ਹ.ਂ.੪੭੧ ਓaਸਟ ੧੧ਠ੍ਹ ੜaਨਚੁਵeਰ ਭ.ਛ.) ਕਮਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਕਰਨ ਵਾਸਤੇ ਸਲਾਹ ਦਿੱਤੀ ਗਈ।ਜਿਥੇ ਸ਼ਾਇਦ ਗਿਆਨੀਆਂ ਦੇ ਰਹਿਣ ਦਾ ਪ੍ਰਬੰਧ ਹੁੰਦਾ ਸੀ।ਚਮਾਰ ਭਾਈਚਾਰੇ ਦੀ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇੱਕ ਛੋਟੇ ਜਿਹੇ ਕਮਰੇ ਵਿੱਚ ਕਰਨ ਵਾਸਤੇ ਮਜਬੂਰ ਕੀਤਾ ਗਿਆ।ਸ਼੍ਰੀ ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆ ਵਲੋਂ ਆਪਣੀ ਮਜਬੂਰੀ ਵਿੱਚ ਉਸ ਛੋਟੇ ਜਿਹੇ ਕਮਰੇ ਦੀ ਸਾਫ-ਸਫਾਈ, ਸ਼ੂਧ ਕਰਕੇ ਅਖੰਡ ਪਾਠ ਦਾ ਪ੍ਰਕਾਸ਼ ਸ਼ੁਰੂ ਕਰਵਾਇਆ ਅਤੇ ਇਸ ਕਮਰੇ ਅੰਦਰ ੪-੮ ਸ਼ਰਧਾਲੂ ਹੀ ਬੈਠ ਸੱਕਦੇ ਸਨ ਪ੍ਰਕਾਸ਼ ਉਤਸਵ ਦਿਵਸ ਵਾਲੇ ਦਿਨ ਸ਼੍ਰੀ ਗੁਰੁ ਰਵਿਦਾਸ ਜੀ ਦੀਆਂ ਸ਼ਰਧਾਲੂ ਅੋਰਤਾਂ ਬਾਹਿਰ ਘਾਹ ਤੇ ਬੈਠੀਆ ਸਨ ਅਤੇ ਮਰਦ ਵਾਕਵੈਅ ਤੇ ਖੜੇ ਸਨ।ਦੁਜੇ ਪਾਸੇ ਅਕਾਲੀ ਸਿੱਘ ਸਿੱਖ ਸੁਸਾਇਟੀ ਗੁਰਦਵਾਰੇ ਦੇ ਮੈਨ ਦਰਬਾਰ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆ ਜਾ ਰਹੀਆਂ ਸਨ।ਇਹ ਕੁਦਰਤ ਦਾ ਅਦਵ ਨਜ਼ਾਰਾ ਸੀ।ਸ਼੍ਰੀ ਗੁਰੂ ਰਵਿਦਾਸ ਜੀ ਦੇ ਸ਼ਰਧਾਲੂ ਆਪਣੇ ਆਪ ਨੂੰ ਕੋਸ ਰਹੇ ਸਨ ਕਿ ਅਸੀ ਆਪਣੇ ਗੁਰੂ ਦਾ ਸਥਾਨ ਕਿਊ ਨਹੀ ਬਣਾ ਸਕਦੇ।ਸ਼ਰਧਾਲੂਆਂ ਦੀ ਸੋਚ ਦਾ ਬੀਜ ਉਸੇ ਦਿਨ ਬੀਜ ਹੋ ਗਿਆ ਸੀ।ਸ਼ਾਇਦ ਇਹ ਹੀ ਗੁਰੂ ਰਵਿਦਾਸ ਜੀ ਦਾ ਸੰਗਤ ਨੂੰ ਦਰਸ਼ਨ ਮਾਰਗ ਜਾਂ ਵਰਦਾਨ ਸੀ ਕਿ ਆਪਣਾ ਗੁਰੂ ਘਰ ਬਣਾਇਆ ਜਾਵੇ।ਸੋ ਰਵਿਦਾਸੀਆ ਗੁਰੂ ਘਰ ਦੀ ਸੋਚ ਦਾ ਨੀਹ ਪੱਥਰ ਇਸੇ ਦਿਨ ਹੀ ਰੱਖਿਆ ਗਿਆ ਸੀ ਜੋ ਅਕਾਲ ਸਿੱਘ ਗੁਰੂ ਘਰ ਦੇ ਅਖੋਤੀ ਜਾਤ ਵਾਲਿਆ ਦੀ ਦੇਣ ਸੀ।ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰੂਦਵਾਰਾ ਚਮਾਰ ਭਾਈਚਾਰਾ ਸਿੱਖੀ ਮਰਿਯਾਦ ਦੇ ਅਨੁਸਾਰ ਬਣਾਇਆ ਜਾਵੇ।ਇਥੇ ਸਿੱਖ ਜਗਤ ਨੂੰ ਗੁਰੂ ਦੀਆਂ ਰਹਿਤ ਮਰਯਾਦਾ ਦਾ ਧਿਆਨ ਕਿਊਂ ਨਹੀ ਆਇਆ ਕਿ ਵਿਆਹ ਦੀ ਤਰੀਕ ਬਦਲੀ ਜਾ ਸਕਦੀ ਪਰ ਗੁਰਪੂਰਵ ਨਹੀਂ? ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੂਰਬ ਤੇ ਗੁਰੂ ਜੀ ਦੀ ਜੀਵਨੀ ਬਾਰੇ ਗੁਰੂ ਸ਼ਬਦ ਨਾਲ ਸੰਬੋਦਨ ਕਰਕੇ ਲਿਖਣ ਵਾਲੇ ਵੈਨਕੁਵਰ ਦੇ ਬੀ.ਸੀ. ਯੁਨੀਆਨ ਵਿੱਚ ਸਿਰਮੌਰ ਰਹਿ ਚੁਕੇ ਲੀਡਰ ਸ਼੍ਰੀਮਾਨ ਰਾਮਪ੍ਰਤਾਪ ਕਲੇਰ, ਬੋਧਸੱਤਬ ਮੋਹਨ ਬੰਗਾ ਜੀ ਨੇ ਆਰਟੀਕਲ ਲਿੱਖ ਕੇ ਵੈਨਕੁਵਰ ਦੀਆਂ ਪੰਜਾਬੀ ਅਖਬਾਰਾਂ ਨੂੰ ਛੱਪਣ ਵਾਸਤੇ ਭੇਜੇ ਪਰ ਪੰਜਾਬੀ ਮੀਡੀਆ ਨੇ ਇਨਾਂ ਆਰਟੀਕਲਾਂ ਨੂੰ ਆਪਣੀਆ ਅਖਵਾਰਾਂ ਵਿਚ ਛਾਪਣ ਤੋਂ ਨਾ ਕਰ ਦਿੱਤੀ ਸੀ ਕਿਉਂਕਿ ਪੰਜਾਬੀ ਅਖਵਾਰਾਂ ਵਾਲੇ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਗੁਰੂ ਲਿਖਣ ਤੋਂ ਜਾਂ ਮੰਨੂਵਾਦੀ ਵਿਚਾਰਧਾਰਾ ਕਾਰਣ ਡਰਦੇ ਸਨ।ਪੰਜਾਬੀ ਅਖਬਾਰਾਂ ਵਾਲਿਆ ਨੇ ਦੱਸਿਆ ਕਿ ਗੁਰੂ ਸ਼ਬਦ ਦੀ ਵਰਤੋਂ ਨਹੀ ਕਰ ਸਕਦੇ ਜਾਂ ਫਿਰ ਬਿਨਾਂ ਗੁਰੂ ਸ਼ਬਦ ਦੇ ਵਰਤੋਂ ਕੀਤੇ ਬਿਨਾ ਛਾਪ ਸਕਦੇ ਹਾਂ। ਇੰਡੋ ਕੇਨੈਡੀਅਨ ਨਿਊਜ਼ ਪੇਪਰ ਅਖਬਾਰ ਦੇ ਸਰਦਾਰ ਤਾਰਾ ਸਿੱਘ ਹੈਅਰ ਅਡੀਟਰ ਨੇ ਗੁਰੂ ਮਰਿਯਾਦਾ ਨੂੰ ਸਮਜਦੇ ਹੋਏ ਸਾਰੇ ਆਰਟੀਕਲਾਂ ਨੂੰ ਸ਼੍ਰੀ ਗੁਰੂ ਰਵਿਦਾਸ ਸ਼ਬਦ ਵਰਤੋਂ ਨਾਲ ਆਪਣੀ ਅਖਬਾਰ ਵਿੱਚ ਆਰਟੀਕਲ ਨੂੰ ਛਾਪਿਆ।ਵੈਨਕੁਵਰ ਦੇ ਸਾਰੇ ਗੁਰਦਵਾਰਿਆ ਦੀਆਂ ਪ੍ਰਬੰਧਕ ਕਮੇਟੀਆ ਨੇ ਇੰਡੋ ਕੇਨੈਡੀਅਨ ਨਿਊਜ਼ ਪੇਪਰ ਅਖਬਾਰਾਂ ਚੁਕਵਾ ਦਿੱਤੀਆ ਸਨ। ਸਾਰੀਆ ਪ੍ਰਬੰਧਕ ਕਮੇਟੀਆਂ ਸਰਦਾਰ ਤਾਰਾ ਸਿੱਘ ਹੈਅਰ ਅਡੀਟਰ ਨੂੰ ਪੁਛਦੀਆਂ ਸਨ ਕਿ ਤੁਸੀ ਆਪਣੀ ਅਖਬਾਰ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਗੁਰੂ ਸ਼ਬਦ ਨਾਲ ਕਿਊਂ ਲਿਖਿਆ ਹੈ।ਪਰ ਸੁਰਬੀਰ ਤਾਰਾ ਸਿੱਘ ਹੈਅਰ ਅਡੀਟਰ ਨੇ ਇਨਾਂ ਅਖੋਤੀਆਂ ਉਚ ਜਾਤੀ ਵਾਲਿਆ ਗੁਰਦਵਾਰਿਆ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਈਨ ਨਹੀ ਮੰਨੀ ਭਾਵੇਂ ਉਨਾਂ ਦਾ ਪੇਪਰ ਘਾਟੇ ਵਿੱਚ ਵੀ ਚਲੇ ਗਿਆ ਸੀ। ਉਨਾ ਦਾ ਤਰਖ ਸੀ ਜੇ ਕਰ ਅਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀਗੁਰੁ ਰਵਿਦਾਸ ਜੀ ਦੀ ਬਾਣੀ ਹੈ ਸੋ ਇਸ ਕਰਕੇ ਸਾਨੂੰ ਗੁਰੂ ਰਵਿਦਾਸ ਜੀ ਨੂੰ ਗੁਰੂ ਮੰਨਣਾ ਚਾਹੀਦਾ ਹੈ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਸਾਡੇ ਗੁਰੂ ਹਨ।ਵੈਨਕੁਵਰ ਦਾ ਸਾਰਾ ਦਲਿਤ ਸਮਾਜ ਸਾਡੇ ਇਸ ਜਾਤ-ਪਾਤ ਰਹਿਤ ਸੁਰਮੇ ਸਰਦਾਰ ਤਾਰਾ ਸਿੱਘ ਨੂੰ ਸਦੀਵੀਂ ਦਿਲੋਂ ਯਾਦ ਕਰਦਾ ਹੈ।ਮਰਦ ਦਲੇਰ ਸੁਰਮਾ ਜੋ ਭਾਈ ਕਨਹ੍ਹੀਆ ਵਰਗੇ ਸਿਧਾਂਤੀ ਸਰਦਾਰ ਤਾਰਾ ਸਿੱਘ ਹੈਅਰ ਅਡੀਟਰ ਸਨ ਜਿਨਾਂ ਦੀ ਜ਼ਮੀਰ ਜਾਗਦੀ ਸੀ ਤੇ ਸਾਰੇ ਸੰਸਾਰ ਵਿੱਚ ਸ਼ਹੀਦ ਹੋ ਕੇ ਵੀ ਅਮਰ ਹੋ ਗਏ ਹਨ। ਅੱਜ ਸਮਾਂ ਬਦਲ ਗਿਆ ਹੈ ਕਿ ਸਾਰੀਆਂ ਅਖਬਾਰਾ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਗੁਰੂ ਕਰਕੇ ਹੀ ਲਿਖਦੀਆਂ ਹਨ ਪਰ ਇਸ ਸੋਚ ਨੂੰ ਬਦਲਣ ਵਾਲੇ ਚਮਾਰ ਜਾਤੀ ਦੇ ਉਸ ਸਮੇਂ ਦੇ ਪੜ੍ਹੇ ਲਿਖੇ ਸ਼੍ਰੀਮਾਨ ਰਾਮ ਪ੍ਰਤਾਪ ਕਲੇਰ ਅਤੇ ਬੋਧਸੱਤਬ ਮੋਹਣ ਬੰਗਾ ਅਤੇ ਹੋਰ ਸਾਥੀਆਂ ਨੂੰ ਜਾਂਦਾ ਹੈ ਜਿਨਾਂ ਨੇ ਜਨਤਕ ਲਹਿਰ ਅਖਬਾਰ ਵਿੱਚ ਆਪਣੇ ਲੇਖ ਲਿਖੇ ਤੇ ਲੋਕਾਂ ਨੂੰ ਜਾਗਰੁਕ ਕੀਤਾ ਅਤੇ ਅੱਜ ਅਸੀ ਬਹੁਤ ਹੀ ਗੱਰਭ ਨਾਲ ਆਪਣੇ ਗੁਰੂ ਨੂੰ ਗੁਰੂ ਕਹਿਦੇ ਹਨ ਅਤੇ ਅੱਜ ਵੀ ਅਸੀ ਮੰਨੁਵਾਦੀ ਵਿਚਾਰਧਾਰਾ ਵਾਲਿਆਂ ਨੂੰ ਗੁਰੂ ਭਗਤ ਕਹਿਣ ਤੋਂ ਰੋਕਦੇ ਹਾਂ।ਸ਼੍ਰੀਮਾਨ ਜਸਬੀਰ ਜੱਸੀ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਦੇ ਅਧਾਰਤ ਆਪਣੇ ਅਨੁਭਬ ਤੇ ਭਰਭੂਰ ਖੋਜ ਕਰਕੇ ੨੦੦੪ ਵਿੱਚ "ਸਤਿਗੁਰੂ ਰਵਿਦਾਸ ਜੀ ਦੇ ਜੀਵਨ, ਉਪਦੇਸ਼ ਅਤੇ ਬਾਣੀ ਦੀ ਵਿਆਖਿਆ " ਦਾ ਗ੍ਰੰਥ ਲਿਖਿਆ ਜਿਸ ਨਾਲ ਆਮ ਲੋਕਾਂ ਦੇ ਗਿਆਨ ਵਿੱਚ ਵਾਧਾ ਹੋਇਆ। ੧੯੮੦-੧੯੮੧ ਵਿੱਚ ਪ੍ਰਸਿਧ ਬੋਦਸਤਵ ਸ਼੍ਰੀਮਾਨ ਮੋਹਨ ਬੰਗਾ ਨੇ ਆਪਣੇ ਸਾਥੀਆ ਦੀ ਮੱਦਦ ਨਾਲ ਡਾ.ਅੰਬੈਡਕਰ ਮੇਮੋਰੀਅਲ ਸੰਸਥਾ ਪਹਿਲੀ ਵਾਰ ਵੈਨਕੁਵਰ, ਕੇਨੈਡਾ ਵਿਖੇ ਬਣਾਈ।ਸੰਸਥਾ ਦੇ ਮੈਂਬਰ ਬਹੁਤ ਹੀ ਸੂਝਬਾਨ, ਪੜ੍ਹੇ ਲਿਖੇ ਨੋਜਵਾਨਾ ਤੇ ਸਮਾਜ ਨੂੰ ਸੇਧ ਨੂੰ ਦੇਣ ਵਾਲੇ, ਮੈਂਬਰ ਸ਼੍ਰੀਮਾਨ ਮੋਹਨ ਬੰਗਾ,ਸੀਤਾ ਰਾਮ ਅਹੀਰ,ਰਾਮ ਪ੍ਰਤਾਪ ਕਲੇਰ,ਹਰਜਿੰਦਰ ਸਾਹਨੀ,ਦਰਸ਼ਨ ਖੇੜਾ,ਭਾਗ ਸਿਘ ਲੈਜ਼ੀ,ਰਾਮ ਕਿਸ਼ਨ ਅਹੀਰ,ਹਰੀਬੰਸ ਘੀੜਾ,ਗੁਰਬਖਸ਼ ਟੰਡਾ,ਪ੍ਰਦੇਸੀ,ਦਰਸ਼ਨ ਚੌਦਰੀ,ਨਰੇਸ਼ ਕੁਮਾਰ ਝਲੀ,ਅਜੀਤ ਸਿੱਘ ਦਮੜੀ,ਸੁਰਿੰਦਰ ਰੰਗਾ,ਰਾਮ ਕਿਸ਼ਨ ਵਿਕਟੋਰੀਆ,ਕਾਬਲ ਸਿੰਘ ਭਾਟੀਆ,ਮਖਣ ਚੰਬਾ,ਲਸ਼ਮਣ ਬਿਰਦੀ,ਧਰਮ ਚੰਦ ਅਰਧਾਵਾ, ਹਰਦੀਸ਼ ਝੱਲੀ,ਤੇਜ ਕੁਮਾਰ ਅਰਧਾਵਾ ਅਤੇ ਹੋਰ ਸਾਥੀਆ ਨੇ ਮਿੱਲ ਕੇ ਸੰਸਥਾ ਬਣਾਈ ਸੀ।ਡਾ.ਅੰਬੈਡਕਰ ਮੇਮੋਰੀਅਲ ਸੰਸਥਾ ਦਾ ਮੰਤਵ ਸ਼੍ਰੀ ਗੁਰੂ ਰਵਿਦਾਸ ਅਤੇ ਡਾ. ਅੰਬੈਡਕਰ ਸਾਹਿਬ ਦਾ ਮਿਸ਼ਨ ਘਰ ਘਰ ਪਹੁੰਚਾਣਾ ਸੀ ਅਤੇ ਚਮਾਰ ਜਾਤੀ ਦੇ ਲੋਕਾਂ ਨੂੰ ਜਾਗੁਰਕ ਕਰਨਾ ਸੀ।ਡਾ.ਅੰਬੈਡਕਰ ਮੇਮੋਰੀਅਲ ਸੰਸਥਾ ਦੇ ਮੋਹਨ ਬੰਗਾ ਦੀ ਪ੍ਰਧਾਨਗੀ ਅਧੀਨ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਵਸ ੨ ਬਾਰੀ ਵੈਨਕੁਵਰ ਵਿਖੇ ਮਨਾਇਆ ਗਿਆ ਸੀ।ਸੰਸਥਾ ਦੇ ਕਾਨੂੰਨ ਵਿੱਚ ਲਿਖਿਆ ਗਿਆ ਸੀ ਕਿ ਡਾ. ਅੰਬੇਡਕਰ ਸਾਡਾ ਰਾਜਨੀਤਕ ਦ੍ਰਿਸ਼ਟੀਕੋਨ ਹੋਵੇਗਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਧਾਰਮਿਕ ਦਰਸ਼ਨ ਮਾਰਗ ਹੋਵੇਗਾ ।ਸੋ ਅੱਜ ਵੀ ਸ਼੍ਰੀ ਗੁਰੂ ਰਵਿਦਾਸ ਸਭਾ ਵੈਨਕੁਵਰ ਬਰਨਬੀ ਦੇ ਬਾਈ ਲਾਅ ਵਿੱਚ ਡਾ.ਅੰਬੈਡਕਰ ਮੇਮੋਰੀਅਲ ਸੰਸਥਾ ਦਾ ਦ੍ਰਿਸ਼ਟੀਕੋਨ ਹੀ ਚੱਲ ਰਿਹਾ ਹੈ। ਸ਼੍ਰੀ ਗੁਰੂ ਰਵਿਦਾਸ ਸਭਾ ਬਰਨਬੀ ਵਲੋਂ ਵੈਨਕੁਵਰ ਦੇ ਦੇਸ਼ ਭਗਤ ਹਾਲ ਵਿਖੇ ੧੯੮੧-੧੯੮੨ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਵਸ ਦੇਸ਼ ਭਗਤ ਹਾਲ ਵਿੱਚ ਮਨਾਇਆ ਜਾ ਰਿਹਾ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਖੰਡ ਪਾਠ ਪੜਿਆ ਜਾ ਰਿਹਾ ਸੀ।ਸ਼੍ਰੀਮਾਨ ਹਰੀਬੰਸ ਘੀੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਲੜ੍ਹੀਵਾਰ ਪੜ੍ਹ ਰਹੇ ਸਨ ਕਿ ਜਦੋਂ ਅਚਾਨਕ ਦੇਸ਼ ਭਗਤ ਹਾਲ ਵਿੱਚ ਗੈਸ ਦੇ ਕੁਨੈਕਸ਼ਨ (ਬਿਲਿਡਗ ਤੋਂ ਬਾਹਰ) ਨੇੜੇ ਬੰਬ ਦਾ ਧਮਾਕਾ ਹੋਇਆ ਅਤੇ ਹਾਲ ਅੰਦਰ ਧੂਆ ਹੀ ਧੂਆ ਹੋ ਗਿਆ ਸੀ। ਸੰਗਤ ਬਾਹਿਰ ਨੂੰ ਡਰਦੀ ਮਾਰੀ ਭੱਜ ਗਈ ਤੇ ਸ੍ਰੀਮਾਨ ਹਰੀਬੰਸ ਘੀੜ੍ਹਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਬੁਕਲ ਵਿੱਚ ਚੁੱਕ ਲਿਆ ਅਤੇ ਕਿਸੇ ਹੋਰ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤਾ। ਬਹੁਤ ਸਾਰੇ ਸ਼ਰਧਾਲੂਆਂ ਦਾ ਵਿਚਾਰ ਹੈ ਕਿ ਉਸ ਸਮੇਂ ਖਾਲੀਸਤਾਨ ਵਾਲਿਆ ਦਾ ਬਹੁਤ ਜੋਰ ਸੀ ਅਤੇ ਉਨਾਂ ਦੀ ਕੇਨੈਡੀਅਨ ਕਾਮਰੈਡਾ ਨਾਲ ਵੀ ਨਹੀ ਬਣਦੀ ਸੀ ਕਿਉਂਕਿ ਦੇਸ਼ ਭਗਤ ਹਾਲ ਭਾਰਤੀ ਕਾਮਰੈਡਾ ਵਲੋਂ ਬਣਾਇਆ ਗਿਆ ਸੀ ਸੋ ਖਾਲੀਸਤਾਨੀ ਲੋਕ ਨਹੀ ਚਾਹੁੰਦੇ ਸਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇਸ਼ ਭਗਤ ਹਾਲ ਵਿੱਚ ਕੀਤਾ ਜਾਵੇ ਕਿਉਂਕਿ ਉਨਾਂ ਦਾ ਤਰਕ ਸੀ ਕਿ ਉਥੇ ਪਾਰਟੀਆ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦ ਦੇ ਖਿਲਾਫ ਭੋਜਨ ਵਰਤਾਇਆ ਜਾਦਾ ਸੀ।ਗੁਰੂ ਤਾਂ ਆਪੇ ਹੀ ਜਾਣੀ ਜਾਣ ਹੁੰਦਾ ਹੈ ਜਿਸਦਾ ਪ੍ਰਮਾਣ ਉਸ ਸਮੇਂ ਆਏ ਹੋਏ ਅੱਗ ਬਝਾਉਣ ਵਾਲਿਆ ਦੇ ਕਰਮਚਾਰੀਆਂ ਨੇ ਦੱਸਿਆ ਸੀ ਕਿ ਬੰਬ ਫੱਟਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਪਰ ਤੁਸੀ ਸੱਚੇ ਦਿਲੋਂ ਗੁਰਬਾਣੀ ਪੜ੍ਹ ਰਹੇ ਸੀ ਅਤੇ ਗੁਰੂ ਦੀ ਸ਼ਕਤੀ ਨਾਲ ਬੰਬ ਬਲਾਸਟ ਹੋਣ ਨਾਲ ਬਹੁਤਾ ਨੁਕਸਾਨ ਨਹੀ ਹੋਇਆ।ਪਰ ਇਹ ਵੀ ਕਿਹੜੀ ਮਰਯਾਦਾ ਸੀ ਕਿ ਚੱਲ ਰਹੇ ਅਖੰਡ ਪਾਠ ਵਿੱਚ ਵਿੱਗਮ ਪਾਇਆ ਗਿਆ? ਕੇਨੈਡਾ ਦੀ ਧਰਤੀ ਕੁਨੈਲ ਬੀ.ਸੀ. ਵਿੱਚ ਸਮੁਹ ਸੰਗਤ ਵਲੋਂ ਕੈਰਬਿਊ ਸਿੱਖ ਕਲਚਰ ਸੁਸਾਇਟੀ ਅਧੀਨ ਪਹਿਲਾ ੧੯੭੩ ਗੁਰਦਵਾਰਾ ਬਣਾਇਆ ਗਿਆ ਸੀ ਅਤੇ ਗੁਰੂ ਘਰ ਵਿਖੇ ਪਹਿਲਾ ਪ੍ਰੋਗਰਾਮ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।ਜੋ ਇਤਿਹਾਸ ਦੇ ਪੰਨਿਆ ਤੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਬ ਕੇਨੈਡਾ ਵਿੱਚ ਪਹਿਲੀ ਵਾਰੀ ਮਨਾਇਆ ਗਿਆ ਸੀ।ਇਸ ਗੁਰੂ ਘਰ ਵਿਖੇ ਸੁਬੇਦਾਰ ਊਜਾਗਰ ਸਿੰਘ ਕੌਲਧਾਰ ਮੁਖ ਗ੍ਰੰਥੀ ਸੀ ਜੋ ਚਮਾਰ ਭਾਈਚਾਰੇ ਵਿਚੋਂ ਸੀ।੧੯੭੩ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਪਹਿਲਾ ਪ੍ਰਕਾਸ਼ ਉਤਸਬ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ।ਚਮਾਰ ਭਾਈਚਾਰੇ ਦੇ ਸ਼ਰਧਾਲੂ ਸ਼੍ਰੀਮਾਨ ਲਛਮਣ ਦਾਸ ਬਿਰਦੀ,ਚਮਨ ਲਾਲ ਮੇਹਮੀ,ਸੀਤਾ ਰਾਮ ਚਾਹਲ,ਸੀਬਾ ਰਾਮ ਸੁੰਡ ,ਸੀਤਾ ਰਾਮ ਅਹੀਰ ਤੇ ਉਨਾਂ ਦਾ ਪ੍ਰੀਵਾਰ ਉਚੇਚੇ ਤੋਰ ਤੇ ਪ੍ਰਕਾਸ਼ ਦਿਵਸ ਹੁਮ ਹਮਾ ਕੇ ਪਹੁਚੇ।ਸ਼੍ਰੀ ਗੁਰੂ ਰਵਿਦਾਸ ਦੀ ਗੁਰਬਾਣੀ ਦੇ ਪ੍ਰਚਾਰ ਕਰਨ ਵਾਸਤੇ ਸ਼੍ਰੀਮਾਨ ਅਮਰ ਚੰਦ ਉਪਲਾਂ ਵਾਲੇ ਅਤੇ ਕਰਮ ਸਿੰਘ ਜਸੋਮਜ਼ਾਰਾ ਜੀ ਉਚੇਚੇ ਤੌਰ ਤੇ ਪ੍ਰਕਾਸ਼ ਦਿਵਸ ਤੇ ਪਹੁੰਚੇ ਅਤੇ ਉਨਾਂ ਨੇ ਆਪਣੀ ਅਨਮੋਲ ਗੁਰਬਾਣੀ ਦੇ ਬਚਨਾਂ ਨਾਲ ਲੋਕਾਂ ਦੇ ਮੰਨ ਮੋਹ ਲਏ ਅਤੇ ਇਹ ਇੱਕ ਇਤਿਹਾਸਕ ਯਾਦਗਰੀ ਪ੍ਰੋਗਰਾਮ ਸੀ। ਵੈਨਕੁਵਰ ਦੇ ਉਘੇ ਅੰਬੇਡਕਾਰੀ ਸੀਤਾ ਰਾਮ ਅਹੀਰ ਨੇ ਕੁਨੈਲ ਦੇ ਅਖਵਾਰ ਥੁeਸਨeਲ ਛaਰਬੋ ੌਬਸeਰਵeਰ ਂeਾਸ ਫaਪeਰ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਤੇ ਡਾ. ਅੰਬੈਡਕਰ ਸਬੰਧੀ ਪਰੈਸ ਰਿਪੋਟਰ ਨੂੰ ਜਾਣਕਾਰੀ ਦਿੱਤੀ। ਕੈਰੀਬਿਊ ਨਿਊਜ ਪੇਪਰ ਵਿੱਚ ੂਨਟੁਚਹaਬਲe ਲ਼ੋਚaਲ ਘੁਰੁ ੍ਰaਵਦਿaਸ ਦੇ ਨਾਮ ਅਧੀਨ ਇੱਕ ਗੋਰੇ ਪਰੈਸ ਰਿਪੋਟਰ ਵਲੋਂ ਆਰਟੀਕਲ ਛਾਪਿਆ ਗਿਆ ਸੀ। ਆਰਟੀਕਲ ਦਾ ਮੁੱਖ ਸੰਦੇਸ਼ ਸੀ ਕਿ ਗੁਰੂ ਰਵਿਦਾਸ ਅਤੇ ਡਾ. ਅੰਬੈਡਕਰ ਜੀ ਵਲੋਂ ਆਪਣੀ ਸਾਰੀ ਜਿੰਦਗੀ ਵਿੱਚ ਜਾਤ-ਪਾਤ ਰਹਿਤ ਸਮਾਜ ਬਣਾਉਣ ਦੀ ਉਪਰਾਲੇ ਕੀਤੇ।ਸ਼੍ਰੀ ਗੁਰੂ ਰਵਿਦਾਸ ਸ਼ਭਾ ਬਰਨਬੀ ਦੇ ਗੁਰੂਦਵਾਰੇ ਵਿੱਚ ਪਹਿਲੀ ਬਾਰ " ਬੋਲੇ ਸੋ ਨਿਹਾਲ ਸ਼੍ਰੀ ਗੁਰੂ ਰਵਿਦਾਸ ਜੀ" ਦਾ ਜੈਕਾਰਾ ਦੀ ਦੇਣ ਵੀ ਸ਼੍ਰੀਮਾਨ ਸੀਤਾ ਰਾਮ ਅਹੀਰ ਹੀ ਦੇਣ ਹੈ। ਸ਼੍ਰੀਮਾਨ ਗਾਹੀਆ ਰਾਮ ਮਹਿਮੀ ਜੀ ਦਾ ਪ੍ਰੀਵਾਰ ਸੰਨ ੧੮੯੧ ਵਿੱਚ ਪਿੰਡ ਮਠੱਡਾ ਜਿਲਾ ਜਲੰਧਰ ਪੰਜਾਬ ਤੋਂ ਆਏ ਸਨ ਜੋ ਚਮਾਰ ਭਾਈਚਾਰੇ ਦੇ ਸ਼ਾਇਦ ਪਹਿਲੇ ਇਨੰਸਾਨ ਕੇਨੈਡਾ ਦੀ ਵਿਕਟੋਰੀਆ ਵਿਖੇ ਪਹੁਚੇ ਸਨ। ਕੇਨੈਡਾ ਦੀ ਧਰਤੀ ਤੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਦੁਜਾ ਪ੍ਰਕਾਸ਼ ਜਨਮ ਦਿਹਾੜਾ ੧੯੭੫ ਵਿੱਚ ਚਮਾਰ ਭਾਈਚਾਰੇ ਦੇ ਲੋਕਾਂ ਨੇ ਇੱਕਠੇ ਹੋ ਕੇ ਵਿਕਟੋਰੀਆ ਵਿਖੇ ਸੇਵਾਦਾਰ ਗਾਹੀਆ ਰਾਮ ਮੈਹਮੀ ਤੇ ਉਨਾਂ ਦੇ ਸਪੁਤਰ ਭਗਤ ਰਾਮ ਤੇ ਲੱਖਾ ਰਾਮ ਤੇ ਉਨਾਂ ਦੇ ਪੁਤਰ ਜੈ ਚੰਦ ਮੈਹਮੀ ਜੀ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ।ਇਸ ਪ੍ਰਕਾਸ਼ ਦਿਹਾੜੇ ਤੇ ਉਚੇਚੇ ਤੌਰ ਤੇ ਕੁਨੈਹਲ ਤੋਂ ਗੁਰਮੁਖ ਸਿੰਘ ਰੱਤੂ, ਕਰਮ ਸਿੱਘ ਜੱਸੋ ਮਜ਼ਾਰਾ,ਰੌਣਕੀ ਰਾਮ, ਧਰਮ ਚੰਦ ਅਰਧਾਵਾ ਅਤੇ ਉਨਾਂ ਦਾ ਪ੍ਰੀਵਾਰ,ਸੀਤਾ ਰਾਮ,ਰਾਮ ਕਿਸ਼ਨ ਅਹੀਰ,ਸੀਤਾ ਰਾਮ ਚਾਹਲ,ਸੀਬਾ ਰਾਮ ਸੁਡ,ਗੁਰਬਖਸ਼ ਟੰਡਾ ਅਤੇ ਵਿਕਟੋਰੀਆ ਦਾ ਸਮੂਹ ਭਾਈਚਾਰੇ ਨੇ ਹੁਮ -ਹਮਾ ਕੇ ਗੁਰੂ ਦੇ ਪ੍ਰਕਾਸ਼ ਦਿਵਸ ਵਿੱਚ ਆਪਣੀ ਹਾਜ਼ਰੀ ਲਗਾਈ।ਸ਼੍ਰੀਮਾਨ ਅਮਰ ਚੰਦ ਉਪਲਾਂ ਵਾਲੇ ਅਤੇ ਕਰਮ ਸਿੰਘ ਜਸੋਮਜ਼ਾਰਾ ਜੋ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਗੁਰਬਾਣੀ ਦਾ ਪ੍ਰਚਾਰ ਕਰਦੇ ਅਤੇ ਸੰਗੀਤ ਦੇ ਪੂਰੇ ਮਹਿਰ ਵਿਆਕਤੀ ਸਨ।ਰਾਮ ਕਿਸ਼ਨ ਅਹੀਰ ਵਿਕਟੋਰੀਆ ਵਾਲੇ ਜੀ ਬਹੁਤ ਵਧੀਆਂ ਕਵਿਤਾਵਾਂ ਲਿਖਦੇ ਤਾਂ ਬੋਲਦੇ ਸਨ। ਇੰਨਾਂ ਸਾਰਿਆਂ ਨੇ ਸ਼੍ਰੀ ਗੁਰੂ ਰਵਿਦਾਸ ਦੀ ਜਵਿਨੀ ਉਪਰ ਪ੍ਰਕਾਸ਼ ਆਪਣੇ ਵਿਚਾਰ ਵੀ ਪੇਸ਼ ਕੀਤੇ ਸਨ॥ ਡਾ.ਅੰਬੈਡਕਰ ਮੇਮੋਰੀਅਲ ਸੰਸਥਾ ਦੀ ਮੈਂਬਰਾ ਦੇ ਇੱਕ ਦੁਜੇ ਨੂੰ,ਨਾ ਸਮਝਣ ਦੇ ਕਾਰਣ ਆਪਸੀ ਫੁਟ ਨੇ ਸੰਸਥਾ ਨੂੰ ਦੋ ਧੜਿਆ ਵਿੱਚ ਵੰਡ ਦਿੱਤਾ।ਦੁਜੇ ਧੜੇ ਦੇ ਲੋਕਾਂ ਨੇ ਸ਼੍ਰੀ ਗੁਰੂ ਰਵਿਦਾਸ ਦੀ ਵਿਚਾਰਧਾਰਾ ਨੂੰ ਅਗੇ ਲੈ ਕੇ ਜਾਣ ਦੀ ਸੋਚ ਬਣਾਈ ਅਤੇ ਹਰ ਸ਼ਗਰਾਂਦ ਨੂੰ ਕੋਈ ਹਾਲ ਕਰਾਏ ਤੇ ਲੈ ਕੇ ਜਾਂ ਆਪਣੇ ਘਰਾਂ ਵਿੱਚ ਸ਼ਗਰਾਂਦ ਦਾ ਦਿਹਾੜਾ ਮਨਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾ ਹੀ ੨-੩ ਸਾਲ ਚੱਲਦਾ ਰਿਹਾ।ਸ਼੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਅਗੇ ਵਧਾਉਣ ਵਾਸਤੇ ਗੁਰਬਖਸ਼ ਟੰਡਾ,ਹਰੀਬੰਸ ਘੀੜਾ,ਮਲਕੀਅਤ ਸਿੱਘ ਸੋਹਪਾਲ,ਭਾਗ ਸਿੱਘ ਲਾਝੀ,ਹੰਸਰਾਜ ਹੀਰ,ਮੱਖਣ ਚੰਬਾ, ਦਰਸ਼ਨ ਖੇੜਾ, ਪ੍ਰਦੇਸੀ,ਦਰਸ਼ਨ ਚੌਦਰੀ,ਨਰੇਸ਼ਕੁਮaਰ ਝਲੀ,ਅਜੀਤ ਸਿੱਘ ਦਮੜੀ,ਸੁਰਿੰਦਰ ਰੰਗਾ,ਰਾਮ ਕਿਸ਼ਨ ਵਿਕਟੋਰੀਆ,ਕਾਬਲ ਸਿੰਘ ਭਾਟੀਆ,ਮਖਣ ਚੰਬਾ,ਲਸ਼ਮਣ ਬਿਰਦੀ,ਧਰਮ ਚੰਦ ਅਰਧਾਵਾ, ਹਰਦੀਸ਼ ਝੱਲੀ,ਤੇਜ ਕੁਮਾਰ ਅਰਧਾਵਾ, ਭਾਗ ਸਿੰਘ ਲੈਂਜ਼ੀ,ਬਿੱਲ ਬਸਰਾ ਅਤੇ ਉਨਾਂ ਦੇ ਪ੍ਰੀਵਾਰਾਂ ਨੇ ਆਪਣਾ ਯੋਗਦਾਨ ਪਾਇਆ।ਇਸ ਤਰਾਂ ਸ਼੍ਰੀ ਗੁਰਬਖਸ਼ ਟੰਡਾ ਦੀ ਲੀਡਰਸ਼ਿਪ ਅਧੀਨ ੨੫,੦੦੦ ਪੈਸੈ ਇੱਕਠੇ ਕਰ ਲਏ ਗਏ ਸਨ। ਭਾਵੇਂ ਉਸ ਟਾਇਮ ੧.੫੦ ਸੈਂਟ/ ਘੰਟਾ ਤਨਖਾਹ ਹੁੰਦੀ ਸੀ।ਹਰ ਸ਼ਗਰਾਦ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਕੀਰਤਨ ਕਰਕੇ ੨੩,੦੦੦ ਡਾਲਰ ਜਮ੍ਹਾਂ ਕਰ ਲਏ ਸਨ।ਸ਼੍ਰੀਮਾਨ ਗੁਰਬਖਸ਼ ਟੰਡਾ ਦੀ ਲੀਡਰਸ਼ਿਪ ਅਧੀਨ ੧੯੮੪ ਵਿੱਚ ਐਡਿਮੈਨ ਸਟਰੀਟ ਬਰਨਬੀ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਸਥਾਨ ਤਕਰੀਬਨ ੧੭੦,੦੦੦ ਵਿੱਚ ਖ੍ਰੀਦਿਆ ਅਤੇ ਬਹੁਤ ਸਾਰੇ ਸਾਡੇ ਬਜੁਰਗਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰੂਦਵਾਰਾ ਖ੍ਰੀਦਣ ਵਾਸਤੇ ਬਹੁਤ ਮੇਹਨਤ ਕੀਤੀ। ਸ਼੍ਰੀਮਾਨ ਮੱਖਣ ਚੰਬਾ ਨੇ ਦਾਨ ਰਾਸ਼ੀ ਇੱਕਠੀ ਕਰਨ ਵਾਸਤੇ ਆਪਣੇ ਟਰੈਵਲ ਖਰਚੇ ਤੇ ਇੰਗਲੈਂਡ, ਯੂਰਪ ਅਤੇ ਏਸ਼ੀਅਨ ਦੇਸ਼ਾ ਵਿਚੋਂ ਦਾਨ –ਰਾਸ਼ੀ ਇੱਕਠੀ ਕਰਨ ਵਾਸਤੇ ਗਏ।ਬੀ.ਸੀ ਦੇ ਸਾਰੇ ਸ਼ਹਿਰਾਂ ਵਿੱਚ ਸਾਡੇ ਬਜੁਰਗ ਦਾਨ ਰਾਸ਼ੀ ਇੱਕਠੀ ਕਰਨ ਵਾਸਤੇ ਗਏ ਅਤੇ ਸਾਡੇ ਭਾਈਚਾਰੇ ਦੇ ਲੋਕਾਂ ਨੇ ਮੰਨ ਖੋਲ ਕੇ ਦਾਨ ਦਿੱਤਾ।ਜਿਸਦੀ ਬਦੋਲਤ ਸ਼੍ਰੀ ਗੁਰੂ ਰਵਿਦਾਸ ਸਭਾ ਬਰਨਬੀ ਅਧੀਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਹਿਲੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਦਵਾਰਾ ੧੯੮੨ ਕੇਨੈਡਾ ਵਿੱਚ ਸਥਾਪਿਤ ਕੀਤਾ।ਸ਼੍ਰੀ ਗੁਰੂ ਰਵਿਦਾਸ ਸਭਾ ਦੀ ਪਹਿਲੇ ਦਾ ਪ੍ਰਧਾਨ ਲਛਮਣ ਦਾਸ ਬਾਲੀ ਜੀ ਨੂੰ ਮਾਣ ਪ੍ਰਾਪਤ ਹੋਇਆ ਸੀ ਅਤੇ ਜਿਨਾਂ ਦੀ ਦੇਖ ਰੇਖ ਅਧੀਨ ਸਾਰੇ ਸਾਲ ਦੇ ਪ੍ਰਗਰਾਮ ਹੁੰਦੇ ਰਹੇ ਅਤੇ ਸਾਲ ਦੀ ਅਮਦਨ ਨਾਲੇ ਸਾਰੇ ਕਰਜ਼ੇ ਉਤਾਰ ਦਿੱਤੇ ਗਏ ਸਨ।ਸ਼੍ਰੀਮਾਨ ਗੁਰਬਖਸ਼ ਟੰਡਾ ਪਾਠ ਪੜਦੇ ਹੁੰਦੇ ਸਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਗੇ ਸੰਗਤ ਵਲੋਂ ਅਰਦਾਸ ਕਰਿਆ ਕਰਦੇ ਸਨ।ਉਨਾਂ ਦਿਨਾਂ ਵਿੱਚ ਕੀਰਤਨੀ ਜੱਥੇ ਦੀ ਲੋੜ ਹੁੰਦੀ ਸੀ ਤਾਂ ਵਿਸ਼ੇਸ਼ ਕਰਕੇ ਵਿਕਟੋਰੀਆ ਤੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਗੁਰਬਾਣੀ ਦੇ ਪ੍ਰਚਾਰ ਕਰਨ ਵਾਸਤੇ ਸ਼੍ਰੀਮਾਨ ਅਮਰ ਚੰਦ ਉਪਲਾਂ ਵਾਲੇ ਅਤੇ ਕਰਮ ਸਿੰਘ ਜਸੋਮਜ਼ਾਰੀਆ ਬੀ.ਸੀ. ਫੈਰੀ ਰਾਹ ਗੁਰੂ ਘਰ ਆਉਂਦੇ ਸਨ ਅਤੇ ਸ਼੍ਰੀਮਾਨ ਗੁਰਬਖਸ਼ ਟੰਡਾ ਉਨਾਂ ਨੂੰ ਫੈਰੀ ਤੋਂ ਚੁਕ ਲਿਆਉਦੇ ਸਨ ਅਤੇ ਵਾਪਿਸ ਵੀ ਛੱਡ ਕੇ ਵੀ ਆaੁਂਦੇ ਸਨ।ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਦੂਵਾਰੇ ਨੂੰ ਚਲਾਉਣ ਵਾਸਤੇ ਅਕਾਲੀ ਸਿੱਘ ਸਿੱਖ ਸੁਸਾਇਟੀ ਗੁਰੂਦਵਾਰੇ ਦੀ ਪ੍ਰਬੰਧਕ ਕਮੇਟੀ ਵਲੋਂ ਹਰ ਪ੍ਰਕਾਰ ਦੀ ਖੁਲੀ ਮੱਦਦ ਕੀਤੀ ਗਈ ਸੀ। ਹੋਲੀ ਹੋਲੀ ਸਾਡੇ ਸਮਾਜ ਦੀ ਸੰਗਤ ਦੀ ਗਿਣਤੀ ਵੱਦਦੀ ਗਈ ਅਤੇ ਐਡਮਿਨ ਦਾ ਗੁਰੂਘਰ ਦੀ ਬਿਲਿਡਗ ਸੰਗਤ ਦੇ ਮੁਤਾਵਿਕ ਛੋਟਾ ਲੱਗਣ ਲੱਗ ਪਈ ਸੀ। ਅਤੇ ਸ਼੍ਰੀ ਗੁਰੂ ਰਵਿਦਾਸ ਸਭਾ ਨੇ ਸੰਗਤ ਦੇ ਸਹਿਯੋਗ ਨਾਲ ਗੁਰੂ ਘਰ ਨੂੰ ਵੇਚ ਕੇ ੭੧੭੨ ਗਿਲੀ ਰੋਡ ਬਰਨਬੀ ਵਿੱਚ ੧੯੯੨ ਵਿੱਚ ਵੱਡਾ ਸਥਾਨ ਖ੍ਰਦਿਆ ਸੀ।ਇਹ ਸਥਾਨ ਪਹਿਲਾ ਕੇ- ਮਾਰਟ ਦਾ ਸਟੋਰ ਸੀ।ਸੰਗਤ ਵਲੋਂ ਰਿਪੇਅਰ ਕਰਕੇ ਇਸ ਸਟੋਰ ਨੂੰ ਵੱਧੀਆ ਗੁਰਦਵਾਰੇ ਦੀ ਦਿੱਖ ਵਿੱਚ ਬਦਲ ਦਿੱਤਾ।ਪਰ ਅੱਜ ਦੇ ਸਮੇਂ ਵਿੱਚ ਇਹ ਸਥਾਨ ਵੀ ਪੁਰਾਣਾ ਤੇ ਛੋਟਾ ਲੱਗਦਾ ਹੈ।ਅੱਜ ਦੇ ਸਮੇਂ ਵਿੱਚ ਸ਼੍ਰੀਮਾਨ ਸੋਹਪਾਲ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਮਾਯੂਦਾ ਪ੍ਰਧਾਨ ਹਨ ਅਤੇ ਉਨਾਂ ਨੇ ਆਪਣੀ ਕਮੇਟੀ ਦੇ ਸਹਿਯੋਗ ਨਾਲ ਪੁਰਾਣੇ ਗੁਰਦਵਾਰੇ ਨੂੰ ਢਾਹ ਕੇ ਇੱਕ ਵਧੀਆ ਦਿੱਖ ਵਾਲ ਗੁਰਦਵਾਰ ਬਣਾਉਣ ਦਾ ਸੰਗਤ ਨਾਲ ਵਾਇਦਾ ਕੀਤਾ ਹੈ ਕਿਉਂਕਿ ਸਾਡੇ ਬਜੁਰਗਾਂ ਦੀ ਘਾਲਣਾ ਕਰਕੇ ਹੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰੂਦਵਾਰਾ ਹੋਂਦ ਵਿੱਚ ਆਇਆ ਸੀ ਅਤੇ ਜਿਸ ਉਪਰ ਸਾਡੇ ਭਾਈਚਾਰੇ ਦੇ ਲੋਕ ਗੱਰਭ ਮਹਿਸੂਸ ਕਰਦੇ ਹਨ।ਸਾਡੇ ਬਜੁਰਗਾ ਦਾ ਅਸ਼ਰਿਵਾਦ ਨਾਲ ਸਾਨੂੰ ਆਪਣੀ ਹੋਂਦ, ਆਪਸੀ ਪਿਆਰ ਭਾਵਨਾ ਤੇ ਇੱਕ ਸੋਚ ਲੈ ਕੇ ਚੱਲਣ ਦਾ ਸੰਦੇਸ਼ ਮਿਲਦਾ ਹੈ। ੧੩,ਅਪ੍ਰੈਲ ੧੬੬੬ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸ਼ੂਦਰਾਂ ਅਤੇ ਆਛੂਤਾਂ ਨੂੰ ਅੰਮ੍ਰਿਤ ਪਾਹਲ ਦੇ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਖਾਲਸੇ ਦੀ ਇੱਕ ਨਵੀਂ ਪਹਿਚਾਣ ਸ਼ੂਦਰਾਂ-ਅਛੂਤਾਂ ਨੂੰ ਬੱਖਸ਼ਿਸ਼ ਕੀਤੀ ਸੀ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ ਤੋਂ ਰਹਿਤ ਨਵੇਂ ਸਮਾਜ ਦੀ ਸਿਰਜਣਾ ਕੀਤੀ ਅਤੇ ਜਾਤ-ਪਾਤ ਦੇ ਸੰਘਰਸ਼ ਨੂੰ ਅਗੇ ਚਲਾਉਣ ਵਾਸਤੇ ਡਾ. ਭੀਮ ਰਾਊ ਅੰਬੇਡਕਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਤੇ ਉਨਾਂ ਨੇ ਜਾਤ-ਪਾਤ ਨੂੰ ਭਾਰਤ ਦੇ ਕਾਨੂੰਨ ਅਧੀਨ ਮੰਨੂਵਾਧੀ ਕਾਨੂੰਨਾਂ ਨੂੰ ਖੱਤਮ ਕਰਕੇ ਬਹੁਜਨ ਸਮਾਜ ਨੂੰ ਗੁਲਾਮੀ ਤੋਂ ਛੁਟਕਾਰਾ ਕਰਵਾਇਆ। ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਵਾਸਤੇ ਆਪਣੀ ਪੂਰੀ ਜਿੰਦਗੀ ਦਾ ਬਲਿਦਾਨ ਦਿੱਤਾ ਅਤੇ ਉਨਾਂ ਦਾ ਕੀਤਾ ਹੋਇਆ ਸੰਕਲਪ " ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਗਮਪੁਰੇ ਦੀ ਫਿਲਾਸਫੀ" ਨੂੰ ਭਾਰਤ ਦੀ ਪਾਰਲੀਮੈਂਟ ਵਿੱਚ ਲਾਗੂ ਕਰਵਾਉਣ ਵਾਸਤੇ ਬਹੁਜਨ ਸਮਾਜ ਨੂੰ ਇਕ ਜੁਟ ਹੋ ਜਾਣਾ ਦੇ ਸੰਦੇਸ਼ ਦਿੱਤਾ ਸੀ ਜੋ ਅਜੇ ਅਧੂਰਾ ਹੈ ਤੇ ਇਸਦੀ ਪ੍ਰਾਪਤੀ ਤਾ ਹੀ ਹੋ ਸਕਦੀ ਜੇਕਰ ਭਾਰਤ ਵਿੱਚ ਬਹੁਜਨ ਸਮਾਜ ਦੀ ਸੋਚ ਇੱਕ ਹੋ ਜਾਵੇ ਤੇ ੧੫% ਆਰੀਅਨ ਬ੍ਰਹਾਮਣ ਲੋਕ ਜੋ ਭਾਰਤ ਤੇ ਧਰਮ ਦੀ ਆੜ ਅਧੀਨ ੮੫% ਬਹੁਜਨ ਸਮਾਜ ਤੇ ਰਾਜ ਕਰ ਰਹੇ ਹਨ।ਉਸਦਾ ਖਾਤਮਾ ਕੀਤਾ ਜਾ ਸਕੇ।ਸਾਰੇ ਬਹੁਜਨ ਸਮਾਜ ਦੇ ਲੋਕਾਂ ਨੂੰ ਜਾਤ-ਪਾਤ ਤੋਂ ਉਪਰ ਉਠ ਕੇ ਗੁਰੂ ਨਾਨਕ ਜੀ ਦੀ ਗੁਰਬਾਣੀ " ਨੀਚੋਂ ਅੰਦਰ ਅਤਿ ਨੀਚ, ਏਕ ਨੂਰ ਤੇ ਜੱਗ ਉਪਜਿਆ ਕੋਣ ਭਲੇ ਕੌਣ ਮੰਦੇ" ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ।ਮੰਨੂਵਾਧੀ ਲੋਕ ਜਾਤ-ਪਾਤ ਅਤੇ ਧਰਮ ਅਧੀਨ ਆਮ ਲੋਕਾਂ ਨੂੰ ਗੁਲਾਮ ਬਣਾ ਕੇ ਰਾਜ ਕਰਨ ਦੀ ਵਿੱਵਸਥਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਇਸਦਾ ਵਿਰੋਧ ਕਰਦੀ ਹੈ।ਸਾਨੂੰ ਗੁਰੂਬਾਣੀ ਉਪਰ ਅਮਲ ਕਰਕੇ ਗੁਰੂਆਂ ਦੇ ਦਰਸਾਏ ਗਏ ਸੱਚੇ ਮਾਰਗ ਉਪਰ ਚੱਲਣ ਦੀ ਪ੍ਰੇਣਣਾ ਲੈਣੀ ਚਾਹੀਦੀ ਹੈ।ਸੋ ਆਉ ਅਸੀ ਚੰਗੇ ਸਮਾਜ ਦੀ ਸਿਰਜਣਾਂ ਕਰੀਏ ਤੇ ਅਖੋਤੀ ਉੱਚ ਜਾਤੀਆਂ ਤੋਂ ਉਪਰ ਉਠ ਕੇ ਬਹੁਜਨ ਸਮਾਜ ਦੀਆਂ ਲੀਹਾਂ ਤੇ ਚੱਲਿਏ ਤੇ ਦੁਜਿਆਂ ਨੂੰ ਪ੍ਰੇਣਣਾ ਦੇ ਕੇ ਖਾਲਸੇ ਦੀ ਵਿਚਾਰਧਾਰਾਂ ਨੂੰ ਅੱਗੇ ਲੈ ਕੇ ਚੱਲੀਏੇ ਅਤੇ ਗੁਰੁ ਗ੍ਰੰਥ ਸਾਹਿਬ ਵਿੱਚ ਜੋ ਭਗਤ ਬਾਣੀ ਚੋਂ ਗੁਰੂ ਹਨ ਉਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦ ਅਨੁੰਸਾਰ ਗੁਰੂ ਹੀ ਸੱਮਝੀਏ ਅਤੇ ਸਾਰੇ ਗੁਰਦਵਾਰਿਆ ਵਿੱਚ ਸਾਰੇ ਹੀ ਗੁਰੂਆ ਦੇ ਜਨਮ ਦਿਹਾੜੇ ਮਨਾਈਏ ਤਾ ਜੋ ਸਾਰਾ ਬਹੁਜਨ ਦੀ ਇੱਕ ਸੋਚ ਹੋ ਜਾਵੇ। ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਸਾਰੇ ਜਗਤ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੂਰਵ ਤੇ ਲੱਖ ਲੱਖ ਵਧਾਈਆਂ ਅਤੇ ਫਰਬਰੀ ੦੯,੨੦੨੦ ਨੂੰ ਸ਼੍ਰੀ ਗੁਰੂ ਰਵਿਦਾਸ ਸਭਾ ਬਰਨਬੀ ਵਿਖੇ ਗੁਪੂਰਬ ਮਨਾਇਆ ਜਾ ਰਿਹਾ ਹੈ।"ਆਊ ਸਾਰੇ ਜਾਤ-ਪਾਤ ਤੋਂ ਉਪਰ ਉਠ ਕੇ ਗੁਰਪੂਰਬ ਵਿੱਚ ਆਪਣੀ ਗੁਰੂ ਦੇ ਸੰਨਮੁਖ ਹਾਜ਼ਰੀ ਭਰੀe"ੇ॥




Related News


18-04-20

AISRO CANADA ਨੇ ਹਰਜਿੰਦਰ ਥਿੰਦ ਦੀ ਟਿਪਣੀ

Radio Redfm 93.1 ਦੇ ਹੋਸਟ ਹਰਜਿੰਦਰ ਥਿੰਦ ਵਲੋਂ ਕੀਤੀ
Click to Read Full News

01-05-20

AISRO CANANDA PROGRESS REPORTS 2016-2020

Ambedkar International Social Reform Organization(AISRO) Canada(Pay back to society) ProgressReport
Click to Read Full News

28-04-20

ਆਦਿ ਧਰਮ ਦੇ ਬਾਨੀ ਬਾਬੁ ਮੰਗੂ ਰਾਮ ਤ

ਹੋਸ਼ਿਆਰਪੁਰ ਦੇ ਪਿੰਡ ਮੁਗੋਵਾਲ ਸਮੇਲਨ ਵਿੱਚ
Click to Read Full News

03-04-19

ਕਰੋੜਾਂ ਲੋਕਾਂ ਦੀ ਧੜਕਨ ਹੈ ਡਾ. ਅੰਬ

ਅਮਰੀਕਾ ਦੇ ਰਾਸ਼ਟਰਪਤੀ (ਹੁਣ ਸਾਬਕਾ) ਬਰਾਕ ਉਬ
Click to Read Full News

17-04-20

ਵਾਹਿਗੁਰੂ ਜੀ ਖਾਲਸਾ!ਵਾਹਿਗੁਰੂ ਜੀ

ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਵਿਸਾ
Click to Read Full News

06-11-18

ਐਸਰੋ ਕੈਨੇਡਾ ਦਾ ਪੋਸਟਰ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਅੰਬੇਡਕਰ ਇੰਟ
Click to Read Full News

© 2024 AISRO CANADA. All rights reserved | Developed by MiLinks.Net