AISRO CANADA || Ambedkar International Social Reform Organization Canada

Full News

Full News or Event Detail



Be a Part of us



ਐਸਰੋ ਕੈਨੇਡਾ ਵਲੋਂ ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਤੇ ਸਮਾਗਮ ਆਯੋਜਨ

Dated: 30-12-19

ਵੈਨਕੂਵਰ (ਹਰਨੇਕ ਸਿੰਘ ਵਿਰਦੀ) –ਅੰਬੇਡਕ ਇੰਟਰਨੈਸ਼ਨਲ ਸ਼ੋਸ਼ਲ ਰੀਫੋਰਮ ਆਰਗਾਨਾਈਜੇਸ਼ਨ (ਐਸਰੋ) ਕੈਨੇਡਾ ਵਲੋਂ ਸਰ੍ਹੀਂ ਦੇ ਖੰਨਾ ਬੈਂਕੁਅਟ ਹਾਲ ਵਿਖੇ ਬੀਤੇ ਦਿਨ ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਤੇ ਇਕ ਸਮਾਗਮ ਦਾ ਅਯੋਜਨ ਕੀਤਾ ਗਿਆ।ਇਸ ਮੌਕੇ ਸਿਟੀ ਆਫ ਸਰੀ ਕੌਂਸਲਰ ਸ੍ਰੀ ਮਨਦੀਪ ਨਾਗਰਾ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾ ਪ੍ਰਭੂ ਯੀਸੂ ਮਸੀਹ ਜੀ ਨੂੰ ਯਾਦ ਕਰਦਿਆ ਕੈਂਡਲ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।ਉਨਾਂ ਆਏ ਹੋਏ ਮਹਿਮਾਨਾਂ ਨੂੰ ਭਰੋਸਾ ਦਿਵਾਇਆ ਕਿ ਸ਼ਰ੍ਹੀ ਦੀ ਸਮੂਹ ਕੌਸਲ ਵਲੋਂ ਸਰ੍ਹੀ ਸ਼ਹਿਰ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਬਿਹਤਰ ਬਣਾਉਣ ਲਈ ਹੋਰ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾਣਗੇ।ਇਸ ਮੌਕੇ ਐਸਰੋ ਕੈਨੇਡਾ ਅਤੇ ਸਰ੍ਹੀ ਦੇ ਪ੍ਰਸਿਧ ਬਿਜ਼ਿਨਸਮੈਨ ਸਰਦਾਰ ਪਾਲ ਰੰਧਾਵਾ ਵਲੋਂ ਮਨਦੀਪ ਸਿੰਘ ਕੌਸਰਲ ਨੂੰ ਉਨਾਂ ਦੇ ਸਮਾਜ ਪ੍ਰਤੀ ਕੀਤੇ ਹੋਏ ਸ਼ਲਾਘਾ ਯੋਗ ਕੰਮਾਂ ਕਰਕੇ ਸਨਮਾਨਿਆ ਗਿਆ।ਇਸੇ ਤਰ੍ਹਾਂ ਵੈਨਕੁਵਰ ਦੇ ਅੰਬੇਡਕਰ ਵਿਚਾਰਸ਼ੀਲ ਤੇ ਸਮਾਜ ਸੇਵਕ ਸ੍ਰੀ ਪਰਮਜੀਤ ਸਿੰਘ ਲਾਖਾਂ ਵਲੋਂ ਪੱਤਰਕਾਰ ਹਰਨੇਕ ਵਿਰਦੀ ਨੂੰ ਪੱਤਰਕਾਰ ਅਚਹਇਵeਮeਨਟ ਦਾ ਸਨਮਾਨ ਚਿੰਨ ਦਿੱਤਾ ਗਿਆ।ਇਸ ਮੌਕੇ ਐਸਰੋ ਦੇ ਪ੍ਰਧਾਨ ਰਸ਼ਪਾਲ ਸਿੰਘ ਭਾਰਦਵਾਜ਼ ਨੇ ਕਿਹਾ ਕਿ ਪ੍ਰਭੂ ਯੀਸੂ ਮਸੀਹ ਅਤੇ ਸਾਡੇ ਗੁਰੂਆਂ ਨੇ ਆਪਸ ਵਿੱਚ ਭਾਈਚਾਰਕ ਸਾਂਝ ਰੱਖਣ ਤੇ ਬਰਾਬਰਤਾ ਦਾ ਪਾਠ ਪੜਾਇਆ।ਪ੍ਰਭੂ ਯੀਸੂ ਮਸੀਹ ਅਤੇ ਸਾਡੇ ਗੁਰੂਆਂ ਨੇ ਅੋਰਤ ਜਾਤੀ ਨੂੰ ਪੂਰਣ ਬਰਾਬਰਾਤਾ ਦਾ ਸਨਮਾਨ ਦਿੱਤਾ, ਜੋ ਨੋਰਥ ਅਮਰੀਕਾ ਵਿੱਚ ਦੇਖਣ ਨੂੰ ਮਿਲਦਾ ਹੈ।ਇਸ ਮੌਕੇ ਮਿਸਟਰ ਮਦਨ ਕਰ੍ਹੜਾ ਸੰਸਥਾ ਦੇ ਕੈਸ਼ੀਅਰ ਨੇ ਦਸਿਆ ਕਿ ਐਸਰੋ ਕੇਨੈਡਾ ਸਮਾਜ ਸੇਵਾ ਵਾਸਤੇ ਬਚਨਬੰਧ ਹੈ ਅਤੇ ਸੰਸਥਾ ਸਮਾਜ ਦੇ ਦਿੱਤੇ ਹੋਏ ਦਾਨ ਨਾਲ ਚੱਲਦੀ ਹੈ।ਸੁਖਮਿੰਦਰ ਸਿੰਘ ਮਹੇ, ਗੁਰਮੇਲ ਸਿੰਘ ਪਾਲ ਨੇ ਸੰਸਥਾ ਵਾਸਤੇ ਦਾਨ ਇੱਕਤਰ ਕੀਤਾ।ਇਹ ਪ੍ਰੋਗਰਾਮ ਐਸਰੋ ਕੇਨੈਡਾ ਵਲੋਂ ਬੱਚਿਆ, ਲੇਡੀਜ਼ ਲਈ ਸਮਰਪਿਤ ਕੀਤਾ ਗਿਆ ਸੀ।ਖਚਾ-ਖੱਚ ਭਰੇ ਹਾਲ ਵਿੱਚ ਬੱਚਿਆ ਅਤੇ ਲੇਡੀਜ਼ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ। ਤਰੁਨਮ ਪ੍ਰੀਤ ਨੇ ਪ੍ਰਭੂ ਯੀਸੂ ਮਸੀਹ ਬਾਰੇ ਆਪਣਾ ਸੁਰੀਲੇ ਗੀਤ ਰਾਹੀ ਸਰੋਤਿਆ ਨੂੰ ਕੀਲਿਆ।ਸਾਡੇ ਸਤਿਕਾਰਯੋਗ ਮਾਤਵਾਂ ਤੋਂ ਪੁਰਾਤਨ ਪੰਜਾਬੀ ਬੋਲੀਆ ਨੂੰ ਗਾਇਆ ਗਿਆ ਅਤੇ ਉਨਾਂ ਨੂੰ ਸਮਾਜ ਵਲੋਂ ਸਨਮਾਨਿਆ ਗਿਆ।ਮਿਊਜ਼ੀਕਲ ਚੇਅਰ ਦਾ ਮੁਕਾਬਲਾ ਸੁਨੀਤਾ ਕਰੜ੍ਹਾ ਅਤੇ ਲਖਵਿੰਦਰ ਕੌਰ ਵਲੋਂ ਜਿਤਿਆ ਗਿਆ।ਭਾਰਤ ਤੋਂ ਆਈ ਹੋਈ ਕਲਾਕਾਰ ਮੰਨਪ੍ਰੀਤ ਮਾਹ੍ਹੀ ਨੇ ਸਮਾਜਿਕ ਅਧਾਰਤ ਤੇ ਆਪਣੀ ਮਿਠਾਸ ਭਰੇ ਲਹਿਜ਼ੇ ਤੇ ਪਿਆਰ ਭਰੇ ਅੰਦਾਜ਼ ਵਿੱਚ ਗੀਤ ਗਾਏ ਕੇ ਸਟੇਜ਼ ਨੂੰ ਚਾਰ ਚੰਦ ਲਾਏ।ਸ਼੍ਰੀਮਤੀ ਸ਼ੰਸ਼ੀ ਝੰਲੀ ਵਲੋਂ ਦੱਿਸਆ ਗਿਆ ਕਿ ਉਨਾਂ ਨੇ ਪਹਿਲੀ ਵਾਰ ਐਸਰੋ ਦੇ ਪ੍ਰੋਗਰਾਮ ਸ਼ਿਰਕਤ ਕੀਤੀ ਹੈ ਅਤੇ aਸਨੇ ਦਸਿਆ ਕਿ ਐਸਰੋ ਕੈਨੈਡਾ ਵਲੋਂ ਜੋ ਸੰਨਮਾਨ ਅੱਜ ਔਰਤਾਂ ਨੂੰ ਦਿੱਤਾ ਗਿਆ ਹੈ ਪਹਿਲਾਂ ਮੈ ਕਿਸੀ ਸੰਸ਼ਥਾਂ ਵਿੱਚ ਨਹੀ ਦੇਖਿਆ ਉਨਾਂ ਨੇ ਐਸਰੋ ਦੀ ਵਿਚਾਰਧਾਰਾ ਦੀ ਸ਼ਲਾਘਾ ਕੀਤੀ ।ਮੰਚ ਦਾ ਸੰਚਾਲਨ ਕਰ ਰਹੇ ਐਸਰੋ ਕੇਨੈਡਾ ਦੇ ਜਨਰਲ ਸਕੱਤਰ ਜੋਗਿਦਰ ਸਿੰਘ ਬੰਗੜ ਤੇ ਸਹਾਇਕ ਸਕੱਤਰ ਰਾਜ ਜੱਸੀ ਵਲੋਂ ਐਸਰੋ ਕੇਨੈਡਾ ਦੇ ਕੀਤੇ ਹੋਏ ਕੰਮਾਂ ਦੀ ਪ੍ਰਗਤੀ ਰਿਪੋਟ ਪੜ੍ਹੀ ਗਈ। ਭਵਿਖ ਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ।ਸਲਾਇਡ ਸ਼ੋਅ ਰਾਹੀਂ ਐਸਰੋ ਕੇਨੈਡਾ ਵਲੋਂ ਹੁਣ ਤੱਕ ਕੀਤੇ ਗਏ ਕੰਮਾਂ ਨੂੰ ਨਾਲ ਦਿਖਾਇਆ ਜਾ ਰਿਹਾ ਸੀ। ਸੈਂਕੜਿਆਂ ਦੀ ਗਿਣਤੀ ਵਿੱੱਚ ਆਏ ਹੋਏ ਮਹਿਮਾਨਾਂ ਨੂੰ ਇਸ ਖੂਬਸੁਰਤ ਕ੍ਰਿਸਮਸ ਪਾਰਟੀ ਦਾ ਅਨੰਦ ਮਾਣਿਆ।ਸ਼੍ਰੀ ਗੁਰੁ ਰਵਿਦਾਸ ਸਭਾ ਬਰਨਬੀ ਤੋਂ ਆਏ ਬਿਮਲ ਬੈਂਸ, ਸਰਦਾਰ ਹਰਭਜਨ ਸਿੰਘ ਲਾਖਾ ਓਯ- ੰਫ ਦੇ ਸਪੁਤਰ ਪਰਮਜੀਤ ਲਾਖਾ, ਸੰਜੀਵ ਅੋਜਲਾ, ਅਨੀਸ਼ ਬਾਲੀ, ਰਮਨ ਸਿੰਧੂ, ਲੱਡੂ ਸਿੰਘ ਖਾਲਸਾ, ਚਮਨ ਸਿੰਘ ਸੁੰਡ, ਸੁਖਵਿੰਦਰ ਸਿੰਘ, ਰਾਮਪ੍ਰਕਾਸ਼ ਅਹੀਰ, ਪ੍ਰਿਸੀਪਲ ਹਜ਼ਾਰਾ ਸਿੰਘ, ਹਰਨੇਕ ਵਿਰਦੀ ਪੱਤਰਕਾਰ, ਬਲਜਿੰਦਰ ਕੌਰ ਝੱਲੀ ਤੇ ਉਨਾਂ ਦਾ ਪ੍ਰਵਾਰ ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਲੋਕਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆ ਗਈਆਂ। ਬੇਹਦ ਸਫਲ ਰਹੀ, ਇਹ ਕ੍ਰਿਸਮਸ ਪਾਰਟੀ ਬਹੁਤ ਹੀ ਸਧਾਰਣ ਅਤੇ ਪ੍ਰਭਾਵਸ਼ਾਲੀ ਰਹੀ ਤੇ ਆਪਣੀ ਅਮਿੱਟ ਸ਼ਾਪ ਛੱਡ ਗਈ।




Related News


01-05-20

AISRO CANANDA PROGRESS REPORTS 2016-2020

Ambedkar International Social Reform Organization(AISRO) Canada(Pay back to society) ProgressReport
Click to Read Full News

09-05-20

ਗੋਤਮ ਬੁੱਧ ਬਿਸਾਖ ਪੂਰਨਮਾ ਤੇ ਵਿਸ਼ੇ

ਗੋਤਮ ਬੁੱਧ ਬਿਸਾਖ ਪੂਰਨਮਾ ਤੇ ਵਿਸ਼ੇਸ਼ਬੁੱਧ ਧ
Click to Read Full News

03-04-19

ਕਰੋੜਾਂ ਲੋਕਾਂ ਦੀ ਧੜਕਨ ਹੈ ਡਾ. ਅੰਬ

ਅਮਰੀਕਾ ਦੇ ਰਾਸ਼ਟਰਪਤੀ (ਹੁਣ ਸਾਬਕਾ) ਬਰਾਕ ਉਬ
Click to Read Full News

03-04-19

ਮਹਾਨ ਕ੍ਰਾਂਤੀਕਾਰੀ ਜਗਤ ਗੁਰੂ ਰਵਿ

ਭਾਰਤ ਦੇ ਇਤਿਹਾਸ ਵਿੱਚ ਸ਼ੋਭਾ ਯਾਤਰਾ ੧੩ ਵੀਂ
Click to Read Full News

17-04-20

ਵਾਹਿਗੁਰੂ ਜੀ ਖਾਲਸਾ!ਵਾਹਿਗੁਰੂ ਜੀ

ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਵਿਸਾ
Click to Read Full News

13-11-18

ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਸਾਹ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਲੋਕ ਕਵੀ ਗੁਰ
Click to Read Full News

© 2024 AISRO CANADA. All rights reserved | Developed by MiLinks.Net