AISRO CANADA || Ambedkar International Social Reform Organization Canada

Full News

Full News or Event Detail



Be a Part of us



ਜੈ ਗੁਰੂ ਰਵਿਦਾਸ ਜੀ ! ਵਿਜੇ ਦਿਵਸ ਨਗਰ ਕੀਰਤਨ !! ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Dated: 17-04-20

ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਨਗਰ ਕੀਰਤਨ ਅਪ੍ਰੈਲ ੧੧,੨੦੨੦ ਨੂੰ ਉਲੀਕਿਆ ਗਿਆ ਸੀ। ਪਰ ਸੰਸਾਰ ਵਿੱਚ ਮਹਾਮਾਰੀ ਆਉਣ ਕਰਕੇ ਵੈਨਕੁਵਰ ਦੇ ਸਾਰੇ ਨਗਰ ਕੀਰਤਨ ਕੈਂਸਲ ਕਰ ਦਿੱਤੇ ਗਏ ਹਨ ਪਰ ਵਿਜੇ ਦਿਵਸ ਨਗਰ ਕੀਰਤਨ ਨੂੰ ਦੇਖਣ ਵਾਸਤੇ ਸ਼ਰਧਾਲੂਆਂ ਵਿੱਚ ਬਹੁਤ ਉਤਸ਼ਾਹ ਸੀ ਤਾਂ ਜੋ ਗੁਰੂਆਂ ਦੀ ਗੁਰਬਾਣੀ ਕੀਰਤਨ ਵਿੱਚ ਸ਼ਾਮਲ ਹੋ ਕੇ ਅਨੰਦ ਮਾਣ ਸਕਦੇ।ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਸਮੁਹ ਰਵਿਦਾਸੀਆ ਭਾਈਚਾਰੇ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਬ੍ਰਾਹਮਣਾਂ ਉਪਰ ਇਤਿਹਾਸਕ ਜਿੱਤ ਦੀ ਸ਼ੋਭਾ ਯਾਤਰਾ ਤੇ ਕੋਟੀ ਕੋਟ ਵਧਾਈਆਂ ਦੇਂਦੇ ਹਨ। ਭਾਰਤ ਦੇ ਇਤਿਹਾਸ ਵਿੱਚ ਸ਼ੋਭਾ ਯਾਤਰਾ ੧੩ਵੀਂ ਸਦੀ ਦੇ ਅਖੀਰ ਵਿੱਚ ਬਾ੍ਰਹਮਣਵਾਧੀ ਲੋਕਾਂ ਵਲੋਂ ਕਰਮ ਕਾਡਾਂ ਉਪਰ ਕ੍ਰਾਤੀਕਾਰੀ ਜਗਤ ਗੁਰੂ ਰਵਿਦਾਸ ਜੀ ਦੇ ਧਾਰਮਿਕ ਤੇ ਸਮਾਜਿਕ ਵਿਚਾਰਾਂ ਦੀ ਜਿੱਤ ਦੀ ਖੁਸ਼ੀ ਵਿੱਚ ਰਾਜਾ ਨਾਗਰ ਮੱਲ ਨੇ ਬਾਰਾਨਸੀ ਸ਼ਹਿਰ ਵਿੱਚ ਸ਼ੁਰੂ ਕਰਵਾਈ ਸੇ। ਇਥੇ ਇਹ ਦੱਸਿਆ ਜਾਂਦਾ ਹੈ ਕਿ ਜੇ ਕਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਨੂੰ ਜਾਂ ਫਿਰ ਸਾਡੇ ਗੁਰੂ ਘਰਾਂ ਦੀਆਂ ਕਮੇਟੀਆ ਨੂੰ ਜਾਂ ਫਿਰ ਕਮੈਟੀਆਂ ਦੇ ਪ੍ਰਧਾਨਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀ ਆਪਣੀ ਆਉਣ ਵਾਲੀ ਨਵੀਂ ਪੀੜੀ ਨੂੰ ਨਗਰ ਕੀਰਤਨ ਕੱਡ ਕੇ ਕੇਹੜਾ ਸੰਦੇਸ਼ ਦੇ ਰਹੇ ਹਾ।ਸਾਡੀ ਨਵੀਂ ਪੀੜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨਾਂ ਦੇ ਗੁਰੂਆ ਦਾ ਇਤਿਹਾਸ ਇੱਕ ਕ੍ਰਾਂਤੀਕਾਰੀ ਹੈ।ਸਾਡੇ ਗੁਰੂਆਂ ਨੇ ਬ੍ਰਾਹਮਣਵਾਦ ਤੇ ਜਿੱਤ ਪ੍ਰਾਪਤ ਕੀਤੀ ਸੀ। ਜਿਸਦੀ ਸਲਾਨਾ ਯਾਦ ਵਿੱਚ ਜਿੱਤ ਦਾ ਪ੍ਰਤੀਕ ਵਜੋਂ ਸ਼ੋਭਾ ਯਾਤਰਤ ਨਗਰ ਕੀਰਤਨ ਦੇ ਰੂਪ ਵਿੱਚ ਕਰਵਾਇਆ ਜਾਂਦਾ ਹੈ ਪਰ ਸਾਡੇ ਸਮਾਜ ਦੇ ਲੀਡਰਾਂ ਵਲੋਂ ਸਾਡੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਿੱਤ ਦੀ ਸ਼ੋਭਾ ਯਾਤਰਾ ਨੂੰ ਇੱਕ ਧਾਰਮਿਕ ਗੁਰਬਾਣੀ ਜਾਂ ਫਿਰ ਇੰਟਰਟੈਨਮੈਂਟ ਵਜੋਂ ਹੀ ਕਿਊ ਪੇਸ਼ ਕੀਤਾ ਜਾਂਦਾ ਹੈ। ਸਾਨੂੰ ਮਹਿਸੂਸ ਹੂੰਦਾ ਹੈ ਕਿ ਸਾਡੇ ਸਮਾਜ ਦੇ ਲੀਡਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਨੂੰ ਗੁਮਰਾਹ ਕਰ ਰਹੇ ਹਨ॥ ਕਿਉ ? ਉਨਾ ਨੂੰ ਇਹ ਸਾਡਾ ਸਵਾਲ ਹੈ? ਸਾਡਾ ਧਾਰਮਿਕ ਨਿਸ਼ਾਨ "ਹਰ" ਸੱਤ ਨਾਮ ਦਾ ਪ੍ਰਤੀਕ ਹੈ।ਸ਼੍ਰੀ ਗੁਰੂ ਰਵਿਦਾਸ ਜੀ ਨੇ ਕਿਰਤ ਕਰਨਾ ਤੇ ਡਿਫੈਂਸ ਦਾ ਪ੍ਰਤੀਕ ਰੰਵੀ ਸਾਨੂੰ ਵਜੋਂ ਸ਼ਰਧਾਲੂਆਂ ਨੂੰ ਹਥਿਆਰ ਵੀ ਦਿੱਤਾ ਹੈ। ਸਾਡੇ ਧਾਰਮਿਕ ਲੀਡਰਾਂ ਨੂੰ ਹਰ ਦੇ ਨਿਸ਼ਾਨ ਉਪਰ ਵੱਲ ਨੂੰ ਰੰਬੀ ਦਾ ਨਿਸ਼ਾਨ ਵੀ ਬਣਾਉਣਾ ਚਾਹੀਦਾ ਹੈ।ਸ਼੍ਰੀ ਗੁਰੂ ਰਵਿਦਾਸ ਜੀ ਦੀ ਹੋਰ ਗੁਰਬਾਣੀ ਸਾਡੇ ਭਾਰਤ ਦੇ ਡੇਰਿਆ ਵਲੋਂ ਅੱਜ ਤੱਕ ਇੱਕਤਰ ਨਹੀ ਕੀਤੀ ਗਈ ਅਤੇ ਅਸੀ ਵੀ ਬਾਣੀ ਨੂੰ ਉਜਾਗਰ ਕਰਨ ਦੀ ਕੋਸ਼ਿਸ ਨਹੀ ਕੀਤੀ।ਜੋ ਡੇਰੇ ਬ੍ਰਹਮਣਵਾਦ ਦੇ ਘੇਰੇ ਵਿੱਚ ਹਨ ਉਨਾਂ ਨੂੰ ਬ੍ਰਾਹਮਣਵਾਦ ਤੋਂ ਦੂਰ ਹੋ ਜਾਣਾ ਚਾਹੀਦਾ ਹੈ।ਉਨਾਂ ਨੂੰ ਸੋਚਣਾ ਚਾਹੀਦਾ ਹੈ ਅਸੀ ਇੱਕ ਡੇਰੇ ਵਿੱਚ ਦੋ ਧਾਰਮਿਕ ਵਿਚਾਰਧਾਰਾਂ ਨਹੀ ਚਲਾ ਸਕਦੇ। ਸ਼੍ਰੀ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲਿਆ ਨੂੰ ਸਿਰਫ ਤੇ ਸਿਰਫ ਨਿਰੋਲ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਸਿੱਖ ਧਰਮ ਵਿੱਚ ਗੁਰੂਆ ਦੀ ਹੀ ਗੁਰਬਾਣੀ ਦੇ ਪ੍ਰਚਾਰ ਕਰਨ ਦੀ ਇਜ਼ਾਜ਼ਤ ਹੈ ਕੱਚੀ ਬਾਣੀ ਪੜਨੀ ਤੇ ਉਚਾਰਣ ਕਰਨੇ ਦੀ ਮਨਾਹੀ ਹੈ। ਸ਼੍ਰੀ ਗੁਰੂ ਰਵਿਦਾਸ ਜੀ ਅਤੇ ਕਬੀਰ ਸਾਹਿਬ ਜੀ ਦੀ ਪੂਰੀ ਬਾਣੀ ੧੦੮ ਨੰਬਰ ਦੀ ਵਿਚਾਰਧਾਰਾ ਦਾ ਵਿਰੋਧ ਕਰਦੀ ਹੈ ਸਾਨੂੰ ਸੋਚਣ ਦੀ ਲੋੜ ਹੈ॥ ਇਥੇ ਦੱਸਣਾ ਬਣਦਾ ਹੈ ਕਿ ਸਿੱਖ ਧਰਮ ਦੀ ਫਿਲਾਸਫੀ ਦਾ ਝੰਢਾ ਸ਼੍ਰੀ ਗੁਰੂ ਨਾਮਦੇਵ ਤੋਂ ਸ਼ੁਰੂ ਹੋ ਕੇ ਸ਼੍ਰੀ ਗੁਰੂ ਕਬੀਰ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਤੋਂ ਸ਼੍ਰੀ ਗੁਰੂ ਨਾਨਕ ਜੀ ਨੂੰ ਪ੍ਰਾਪਤ ਹੋਈ ਸ਼੍ਰੀ ਗੁਰੂ ਗੋਬਿੰਦ ਸਿੱਘ ਜੀ ਨੇ ਸਾਰੇ ਗੁਰੂਆਂ ਦੀ ਫਿਲਾਸਫੀ ਨੂੰ ਅਸਲੀ ਜਾਮਾ "ਖਾਲਸਾ ਪੰਥ" ਸਾਜ ਕੇ ਪੂਰਣ ਕੀਤਾ ਸੀ ਪਰ ਅਫਸੋਸ ਕੁਝ ਕੂ ਮੰਨੂਵਾਦੀ ਸਿੱਖਾਂ ਨੇ ਸਿੱਖ ਧਰਮ ਦੀ ਸੋਚ ਨੂੰ ਬਹੁਤ ਠੇਸ ਪਹੁੰਚਾਈ ਹੈ॥ ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਵਿਸਾਖੀ ਦੇ ਸ਼ੁਭ ਦਿਹਾੜਾ ਤੇ ਜੋ ੧੩,ਅਪ੍ਰੈਲ ੧੬੬੬ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੇ ਕਿਲੇ ਵਿੱਚ ਸ਼ੂਦਰਾਂ ਅਤੇ ਆਛੂਤਾਂ ਨੂੰ ਅੰਮ੍ਰਿਤ ਪਾਹਲ ਦੇ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ "ਖਾਲਸਾ ਪੰਥ" ਦੀ ਨਵੀਂ ਪਹਿਚਾਣ ਦੇਣ ਉਪਰ ਕੋਟੀ ਕੋਟ ਵਦਾਈ ਦੇਂਦੇ ਹਨ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ ਤੋਂ ਰਹਿਤ ਨਵੇਂ ਸਮਾਜ ਦੀ ਸਿਰਜਣਾ ਕੀਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਆਦਿ ਗੁਰੂਆਂ ਦੀ ਗੁਰੁਬਾਣੀ ਨੂੰ ਜਗਦੀ ਜੋਤ ਮੰਨ ਕੇ ਸ਼੍ਰੀਗੁਰੂ ਗ੍ਰੁੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਸਤੇ ਹੁਕਮ ਕੀਤਾ ਸੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਸਾਰੇ ਗੂਰੂ ਇੱਕ ਜਗਦੀ ਜੋਤ ਗੁਰੂ ਹਨ ਪਰ ਬ੍ਰਾਹਮਣਵਾਧੀ ਸੋਚ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਗਤਾਂ ਤੇ ਦੱਸ ਗੁਰੂਆ ਦੀ ਕਲਾਸੀਫਿਕੈਸ਼ਨ ਵਿੱਚ ਵੰਡਿਆ ਹੋਇਆ ਹੈ ਜੋ ਬਹੁਤ ਸਾਰੇ ਗੁਰੂ ਦੇ ਸਿੱਖ ਅਦਿ ਗੁਰੂਆ ਨੂੰ ਭਗਤ ਹੀ ਸੱਮਝਦੇ ਹਨ ਤੇ ਇਸੇ ਵਿਚਾਰਧਾਰਾ ਅਧੀਨ ਸ਼੍ਰੀ ਗੁਰੂ ਰਵਿਦਾਸ ਸਭਾ ਦਾ ਨਗਰ ਕੀਰਤਨ ਸ਼ਾਇਦ ਰਵਿਦਾਸ ਭਾਈਚਾਰੇ ਨਾਲ ਸਬੰਧਤ ਹੀ ਸਮਝਦੇ ਹਨ।ਮੰਨੂਵਾਦੀ ਵਿਚਾਰਧਾਰਾ ਵਾਲੇ ਸਿੱਖ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਨਗਰ ਕੀਰਤਨ ਵਿੱਚ ਜਾਣ ਤੋਂ ਝਿਜਕਦੇ ਹਨ।ਇਹ ਪੱਰਮ ਸੱਤ ਹੈ ਕਿ ਬਰਨਬੀ ਨਗਰ ਕੀਰਤਨ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਸ਼ਸ਼ੋਭਿਤ ਹੂੰਦੇ ਹਨ।ਭਾਰਤ ਦਾ ਸਾਰਾ ਮੀਡੀਆ ਵੀ ਉਥੇ ਜਾਣ ਤੋਂ ਗੁਰੇਜ਼ ਕਰਦਾ ਹੈ।ਮੇਰਾ ਇੰਨਾਂ ਲੋਕਾਂ ਨੂੰ ਇਹ ਸਵਾਲ ਹੈ ਕਿਉ ? ਐਸਰੋ ਕੇਨੈਡਾ ਦੇ ਮੈਂਬਰ ਭਾਰਤ ਦੇ ਗ੍ਰੇਟੈਸਟ ਮੈਂਨ, ਹਿਮਨ ਰਾਇਟ ਦੇ ਚੈਮਪੀਅਨ, ਭਾਰਤ ਸੰਵਿਦਾਨ ਦੇ ਨਿਰਮਾਤਾ ਪੂਜਨੀਆ ਡਾ. ਬੀ.ਆਰ. ਅੰਬੈਡਕਰ ਜੀ ਦੇ ੧੨੯ਵੇਂ ਜਨਮ ਦਿੱਨ ਤੇ ਵਦਾਈਆਂ ਦੇਦੇ ਹਨ।ਸ਼੍ਰੀ ਗੁਰੂ ਗੋਬਿੰਦ ਸਿੱਘ ਜੀ ਨੇ ਦੁਜੇ ਧਰਮਾ ਦੇ ਬ੍ਰਹਮਾ,ਵਿਸ਼ਨੂੰ, ਵੇਦ,ਕੁਰਾਨ ਕੁਤੇਬ ਦੇ ਗ੍ਰੰਥਾਂ ਦੀ ਵਿਚਾਰਧਾਰਾ ਨੂੰ ਮੰਨਣ ਦੀ ਨਹੀ ਮਨਾਹੀ ਕੀਤੀ ਹੋਈ ਹੈ ਇਹ ਪਰਮ ਸੱਤ ਸ਼੍ਰੀ ਗੁਰੂ ਗੋਬਿੰਦ ਸਿੱਘ ਜੀ ਦੀ ਗੁਰਬਾਣੀ ਵਿੱਚ ਦਰਜ਼ ਹੈ। ਠੀਕ ਉਸੇ ਹੀ ਤਰ੍ਹਾਂ ਡਾ. ਬੀ.ਆਰ. ਅੰਬੈਡਕਰ ਜੀ ਨੇ ਆਪਣੇ ਪੈਰੋਕਾਰਾਂ ਨੂੰ ਇਸੇ ਹੀ ਵਿਚਾਰਧਾਰਾ ਨੂੰ ਮੰਨਣ ਦੀ ਮਨਾਹੀ ਕੀਤੀ ਹੋਈ ਹੈ। ਬਾਬਾ ਸਾਹਿਬ ਜੀ ਸ਼੍ਰੀ ਗੁਰੂ ਗੋਬਿੰਦ ਸਿੱਘ ਜੀ ਦੇ ਬਣਾਏ ਹੋਏ ਖਾਲਸ ਪੰਥ ਦੀ ਫਿਲਾਸਪੀ ਨੂੰ ਭਾਰਤ ਦੇ ਸੰਵਿਦਾਨ ਵਿੱਚ ਕਾਨੂੰਨੀ ਮਾਣਤਾ ਵਜੋਂ ਦਰਜ਼ ਕੀਤੀ ਹੈ।ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦਾ ਕੀਤਾ ਹੋਇਆ ਸੰਕਲਪ" ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਗਮਪੁਰੇ ਦੀ ਫਿਲਾਸਫੀ" ਨੂੰ ਭਾਰਤ ਦੀ ਪਾਰਲੀਮੈਂਟ ਵਿੱਚ ਲਾਗੂ ਕਰਵਾਉਣ ਵਾਸਤੇ ਬਹੁਜਨ ਸਮਾਜ ਨੂੰ ਇਕ ਜੁਟ ਹੋ ਜਾਣਾ ਦੇ ਸੰਦੇਸ਼ ਦਿੱਤਾ ਸੀ॥ ਸੰਸਾਰ ਦੀ ਯੂਨਾਇਟਡ ਨੇਸ਼ਨ ਸੰਸਥਾ ਨਿਊਯੋਰਕ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦ ਯੂ.ਐਨ.ਅੋ. ਵਲੋਂ ਦਰਜ਼ ਕੀਤੇ ਗਏ ਹਨ ਜੋ ਧਾਰਮਿਕ ਗ੍ਰੰਥ ਦੇ ਸ਼ਬਦਾਂ ਅਧੀਨ ਮਾਨੁਖੀ ਅਧਿਕਾਰਾ ਦੀ ਗੱਲ ਕਰਦੇ ਹੋਣ ਸੋ ਸ਼੍ਰੀ ਗੁਰੂ ਨਾਨਕ ਜੀ ਦੇ ਲਿਖੇ ਹੋਏ ਸ਼ਬਦ; ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਜ਼ਾਨ; ਸਭ ਸੁਖਾਲੀ ਚੂਠੀਆਂ ਇਹ ਹੋਇਆ ਹਲਮੀ ਰਾਜ ਜੀਉ;ਜੈਸੇ ਰਾਜ ਰੱਕ ਕਊ ਲੱਗੇ ਤੁਲ ਪਛਾਨ; ਮਾਨੁਖੀ ਚਾਰਟਰ ਆਫ ਰਾਇਟਸ ਯੂ. ਐਨ.ਊ ਦੇ ਧਾਰਮਿਕ ਗ੍ਰੰਥ ਦੇ ਸ਼ਬਦ ਮਾਨੁਖੀ ਅਧਿਕਾਰਾ ਦੇ ਡਰੈਕਟਰ ਪਾਕਿਸਤਾਨੀ ਡਾ. ਇਤਿਦਾਰ ਚੀਮਾ ਵਲੋਂ ਦਰਜ਼ ਕਰਾਏ ਗਏ ਹਨ॥ਸਮੁਹ ਭਾਰਤੀਆ ਵਾਸਤੇ ਬਹੁਤ ਹੀ ਮਾਣ ਸਤਿਕਾਰ ਵਾਲੀ ਗੱਲ ਹੈ ਪਰ ਅਫਸੋਸ ਵੀ ਹੈ ਕਿ ਸਾਡੀ ਭਾਰਤ ਸਰਕਾਰ ਦੇ ਨੁਮਾਇਦੇ ਸੁਤੇ ਪਏ ਸਨ ਜਾਂ ਸਿਰਫ ਬ੍ਰਹਮਣਵਾਦ ਹੀ ਪ੍ਰਮੋਟ ਕਰਨਾ ਚਾਹੁੰਦੇ ਹਨ। ਮੰਨੂਵਾਧੀ ਵਿਚਾਰਧਾਰਾ ਆਮ ਲੋਕਾਂ ਨੂੰ ਜਾਤ-ਪਾਤ ਅਤੇ ਧਰਮਾਂ ਵਿੱਚ ਵੰਢ ਕੇ ਆਮ ਲੋਕਾਂ ਨੂੰ ਗੁਲਾਮ ਬਣਾ ਕੇ ਰਾਜ ਕਰਨ ਦੀ ਵਿੱਵਸਥਾ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਇਸਦਾ ਵਿਰੋਧ ਕਰਦੀ ਹੈ।ਸਾਨੂੰ ਗੁਰੂਬਾਣੀ ਉਪਰ ਅਮਲ ਕਰਕੇ ਗੁਰੂਆਂ ਦੇ ਦਰਸਾਏ ਗਏ ਸੱਚੇ ਮਾਰਗ ਉਪਰ ਚੱਲਣ ਦੀ ਪ੍ਰੇਣਣਾ ਲੈਣੀ ਚਾਹੀਦੀ ਹੈ।ਸਿੱਖੀ ਦੇ ਬਾਨੀਆ ਨੂੰ ਐਸਰੋ ਕੇਨੈਡਾ ਦੇ ਸਿੱਖਾਂ ਦੇ ਭਾਈਚਾਰੇ ਨੂੰ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਆਉ ਬਹੁਜਨ ਸਮਾਜ ਦੇ ਲੋਕਾਂ ਦੀ ਵਿਚਾਰਧਾਰਾ ਵਿੱਚ ਇੱਕਠੇ ਹੋਈਏ ਤੇ ਬੇਗਮਪੁਰਾ ਰਾਜ ਦੀ ਪ੍ਰਾਪਤੀ ਕਰੀਏ॥ ਵਾਹੇ ਗੁਰੂ ਜੀ ਖਾਲਸਾ ਵਾਹੇ ਗੁਰੂ ਜੀ ਕੀ ਫਤੇ




Related News


30-12-19

ਐਸਰੋ ਕੈਨੇਡਾ ਵਲੋਂ ਕ੍ਰਿਸਮਸ ਤੇ ਨਵ

ਵੈਨਕੂਵਰ (ਹਰਨੇਕ ਸਿੰਘ ਵਿਰਦੀ) –ਅੰਬੇਡਕ ਇੰਟ
Click to Read Full News

24-09-20

https://youtu.be/E4OdB0nNkJg

Under the Indian government slogan "one country one-act" so why the Farmer does not like the amended
Click to Read Full News

09-05-20

ਗੋਤਮ ਬੁੱਧ ਬਿਸਾਖ ਪੂਰਨਮਾ ਤੇ ਵਿਸ਼ੇ

ਗੋਤਮ ਬੁੱਧ ਬਿਸਾਖ ਪੂਰਨਮਾ ਤੇ ਵਿਸ਼ੇਸ਼ਬੁੱਧ ਧ
Click to Read Full News

13-11-18

ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਸਾਹ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਲੋਕ ਕਵੀ ਗੁਰ
Click to Read Full News

17-04-20

ਵਾਹਿਗੁਰੂ ਜੀ ਖਾਲਸਾ!ਵਾਹਿਗੁਰੂ ਜੀ

ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਵਿਸਾ
Click to Read Full News

03-04-19

ਮਹਾਨ ਕ੍ਰਾਂਤੀਕਾਰੀ ਜਗਤ ਗੁਰੂ ਰਵਿ

ਭਾਰਤ ਦੇ ਇਤਿਹਾਸ ਵਿੱਚ ਸ਼ੋਭਾ ਯਾਤਰਾ ੧੩ ਵੀਂ
Click to Read Full News

© 2024 AISRO CANADA. All rights reserved | Developed by MiLinks.Net