AISRO CANADA || Ambedkar International Social Reform Organization Canada

Full News

Full News or Event Detail



Be a Part of us



ਵਾਹਿਗੁਰੂ ਜੀ ਖਾਲਸਾ!ਵਾਹਿਗੁਰੂ ਜੀ ਕੀ ਫਤਿਹ! ਜੈ ਭੀਮ ਜੈ ਭਾਰਤ !!

Dated: 17-04-20

ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਵਿਸਾਖੀ ਦੇ ਸ਼ੁਭ ਦਿਹਾੜਾ ਤੇ ਜੋ ੧੩,ਅਪ੍ਰੈਲ ੧੬੬੬ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੇ ਕਿਲੇ ਵਿੱਚ ਸ਼ੂਦਰਾਂ ਅਤੇ ਆਛੂਤਾਂ ਨੂੰ ਅੰਮ੍ਰਿਤ ਪਾਹਲ ਦੇ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਇੱਕ ਨਵੀਂ ਪਹਿਚਾਣ ਖਾਲਸ ਦੇ ਨਵੀ ਪਹਿਚਾਣ ਦੇਣ ਉਪਰ ਕੋਟੀ ਕੋਟ ਵਦਾਈ ਦੇਂਦੇ ਹਨ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ ਤੋਂ ਰਹਿਤ ਨਵੇਂ ਸਮਾਜ ਦੀ ਸਿਰਜਣਾ ਕੀਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਗੁਰੂਆ ਦੀ ਗੁਰੁਬਾਣੀ ਨੂੰ ਮੰਨ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਜਗਦੀ ਜੋਤ ਗੁਰੂ ਸ਼੍ਰੀਗੁਰੂ ਗ੍ਰੁੰਥ ਸਾਹਿਬ ਜੀ ਨੂੰ ਮੰਨਣ ਦਾ ਹੁਕਮ ਦਿੱਤਾ ਸੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਸਾਰੇ ਗੂਰੂ ਇੱਕ ਜਗਦੀ ਜੋਤ ਗੁਰੂ ਹਨ ਪਰ ਸਿੱਖਾਂ ਦੀ ਬ੍ਰਾਹਮਣਵਾਧੀ ਸੋਚ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਗਤਾਂ ਤੇ ਦੱਸ ਗੁਰੂਆ ਦੀ ਕਲਾਸੀਫਿਕੈਸ਼ਨ ਵਿੱਚ ਵੰਡਿਆ ਹੋਇਆ ਹੈ ਮੰਨੂਵਾਦੀ ਸਿੱਖ ਆਦਿ ਗੁਰਆਂ ਨੂੰ ਭਗਤ ਹੀ ਸੱਮਝ ਰਹੇ ਹਨ।ਇਸੇ ਹੀ ਅਧਾਰ ਤੇ ਇਹ ਲੋਕ ਸ਼੍ਰੀ ਗੁਰੂ ਰਵਿਦਾਸ ਸਭਾ ਦਾ ਨਗਰ ਕੀਰਤਨ ਸ਼ਾਇਦ ਰਵਿਦਾਸ ਭਾਈਚਾਰੇ ਨਾਲ ਸਬੰਧਤ ਹੀ ਸੱਮਝਦੇ ਹਨ। ਜਿਸ ਕਰਕੇ ਮੰਨੂਵਾਦੀ ਵਿਚਾਰਧਾਰਾ ਵਾਲੇ ਲੋਕ ਸ਼੍ਰੀ ਗੁਰੂ ਰਵਿਦਾਸ ਸਭਾ ਦਾ ਨਗਰ ਕੀਰਤਨ ਵਿੱਚ ਜਾਣ ਤੋਂ ਝਿਜਕਦੇ ਹਨ ਇਹ ਪੱਰਮ ਸੱਤ ਹੈ ਕਿ ਬਰਨਬੀ ਨਗਰ ਕੀਰਤਨ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਸ਼ਸ਼ੋਭਿਤ ਹੂੰਦੇ ਹਨ।ਭਾਰਤ ਦਾ ਸਾਰਾ ਮੀਡੀਆ ਵੀ ਉਥੇ ਜਾਣ ਤੋਂ ਗੁਰੇਜ਼ ਕਰਦਾ ਹੈ।ਮੇਰਾ ਇੰਨਾਂ ਲੋਕਾਂ ਨੂੰ ਇਹ ਸਵਾਲ ਹੈ ਕਿਉ ? ਸਾਰੇ ਸੰਸਾਰ ਵਿੱਚ ਸਿੱਖ ਧਰਮ ਦੀ ਇਕ ਨਿਰਾਲੀ ਵਿਲੱਖਣਤਾ ਹੈ ਕਿ ਸਿੱਖ ਧਰਮ ਦੁਜੇ ਧਰਮਾਂ ਤੋਂ ਵੱਖਰਾ ਹੈ ਕਿਉਂਕਿ ਗੁਰਵਾਣੀ ਸੱਭ ਦਾ ਸਤਿਕਾਰ ਕਰਦੀ ਹੈ ਭਾਵ ਊਂਚ ਨੀਚ ਨੂੰ ਨਹੀ ਮੰਨਦੀ ਅਤੇ ਅੋਰਤਾਂ ਨੂੰ ਸ਼੍ਰੀ ਗੁਰੂ ਨਾਨਕ ਜੀ ਨੇ ਸੱਭ ਤੋਂ ਪਹਿਲਾ ਬ੍ਰਾਬਰਤਾ ਦਾ ਮਾਣ ਸਤਿਕਾਰ ਦਿੱਤਾ ਸੀ।ਇਥੇ ਦੱਸਣਾ ਚਾਹੁੰਦਾ ਹਾਂ ਕਿ ਸ਼੍ਰੀਮਾਨ ਜੇ.ਸਨ. ਕੈਨੀ ਕੇਨੈਡਾ ਦੇ ਮੰਤਰੀ ਸ਼੍ਰੀ ਗੁਰੂ ਰਵਿਦਾਸ ਸਭਾ ਵਿੱਚ ਆਏ ਸਨ ਜਦੋਂ ਉਨਾਂ ਨਾਲ ਸਿੱਖਾ ਵਿੱਚ ਜਾਤਪਾਤ ਦੀ ਗੱਲ ਸਾਂਝੀ ਕੀਤੀ ਗਈ ਤਾਂ ਕੈਨੀ ਸਾਹਿਬ ਬਹੁਤ ਹੈਰਾਨ ਹੋਏ ਸਨ ਕਿ ਸਿੱਖਾ ਵਿੱਚ ਵੀ ਜਾਤਪਾਤ ਅਧਾਰ ਤੇ ਡਿਸਕ੍ਰੀਨੈਸ਼ਨ ਹੈ। ਇਥੇ ਦੱਸਣਾ ਬਣਦਾ ਹੈ ਕਿ ਸਿੱਖ ਧਰਮ ਦੀ ਫਿਲਾਸਫੀ ਦਾ ਝੰਡਾ ਸ਼੍ਰੀ ਗੁਰੂ ਨਾਮਦੇਵ ਤੋਂ ਸ਼ੁਰੂ ਹੋ ਕੇ ਸ਼੍ਰੀ ਗੁਰੂ ਕਬੀਰ ਤੇ ਸ਼੍ਰੀ ਗੁਰੂ ਰਵਿਦਾਸ ਜੀ ਤੋਂ ਸ਼੍ਰੀ ਗੁਰੂ ਨਾਨਕ ਜੀ ਨੂੰ ਪ੍ਰਾਪਤ ਹੋਇਆ ਸੀ। ਸ਼੍ਰੀ ਗੁਰੂ ਗੋਬਿੰਦ ਸਿੱਘ ਜੀ ਨੇ ਸਾਰੇ ਗੁਰੂਆਂ ਦੀ ਫਿਲਾਸਫੀ ਨੂੰ ਅਸਲੀ ਜਾਮਾ ਪਹਿਨਾਹ ਕੇ "ਖਾਲਸਾ ਪੰਥ" ਸਾਜ ਕੇ ਪੂਰਣ ਕੀਤਾ ਸੀ ਪਰ ਅਫਸੋਸ ਕੁਝ ਕੂ ਮੰਨੂਵਾਦੀ ਸਿੱਖਾਂ ਨੇ ਸਿੱਖ ਧਰਮ ਦੀ ਸੋਚ ਨੂੰ ਬਹੁਤ ਠੇਸ ਪਹੁੰਚਾਈ ਹੈ॥ ਐਸਰੋ ਕੇਨੈਡਾ ਦੇ ਮੈਂਬਰ ਭਾਰਤ ਦੇ ਗ੍ਰੇਟੈਸਟ ਮੈਂਨ, ਹਿਮਨ ਰਾਇਟ ਦੇ ਚੈਮਪੀਅਨ, ਭਾਰਤ ਸੰਵਿਦਾਨ ਦੇ ਨਿਰਮਾਤਾ ਪੂਜਨੀਆ ਡਾ. ਬੀ.ਆਰ. ਅੰਬੈਡਕਰ ਜੀ ਦੇ ੧੨੯ਵੇਂ ਜਨਮ ਦਿੱਨ ਤੇ ਵਦਾਈਆਂ ਦੇਦੇ ਹਨ।ਸ਼੍ਰੀ ਗੁਰੂ ਗੋਬਿੰਦ ਸਿੱਘ ਜੀ ਨੇ ਦੁਜੇ ਧਰਮਾ ਦੇ ਬ੍ਰਹਮਾ,ਵਿਸ਼ਨੂੰ, ਵੇਦ,ਕੁਰਾਨ ਕੁਤੇਬ ਦੇ ਗ੍ਰੰਥਾਂ ਦੀ ਵਿਚਾਰਧਾਰਾ ਨੂੰ ਮੰਨਣ ਦੀ ਨਹੀ ਮਨਾਹੀ ਕੀਤੀ ਹੋਈ ਹੈ ਇਹ ਪਰਮ ਸੱਤ ਸ਼੍ਰੀ ਗੁਰੂ ਗੋਬਿੰਦ ਸਿੱਘ ਜੀ ਦੀ ਗੁਰਬਾਣੀ ਵਿੱਚ ਦਰਜ਼ ਹੈ। ਠੀਕ ਉਸੇ ਹੀ ਤਰ੍ਹਾਂ ਡਾ. ਬੀ.ਆਰ. ਅੰਬੈਡਕਰ ਜੀ ਨੇ ਆਪਣੇ ਪੈਰੋਕਾਰਾਂ ਨੂੰ ਇਸੇ ਹੀ ਵਿਚਾਰਧਾਰਾ ਨੂੰ ਮੰਨਣ ਦੀ ਮਨਾਹੀ ਕੀਤੀ ਹੋਈ ਹੈ। ਬਾਬਾ ਸਾਹਿਬ ਜੀ ਸ਼੍ਰੀ ਗੁਰੂ ਗੋਬਿੰਦ ਸਿੱਘ ਜੀ ਦੇ ਬਣਾਏ ਹੋਏ ਖਾਲਸ ਪੰਥ ਦੀ ਫਿਲਾਸਪੀ ਨੂੰ ਭਾਰਤ ਦੇ ਸੰਵਿਦਾਨ ਵਿੱਚ ਕਾਨੂੰਨੀ ਮਾਣਤਾ ਵਜੋਂ ਦਰਜ਼ ਕੀਤੀ ਹੈ।ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਦਾ ਕੀਤਾ ਹੋਇਆ ਸੰਕਲਪ" ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਗਮਪੁਰੇ ਦੀ ਫਿਲਾਸਫੀ" ਨੂੰ ਭਾਰਤ ਦੀ ਪਾਰਲੀਮੈਂਟ ਵਿੱਚ ਲਾਗੂ ਕਰਵਾਉਣ ਵਾਸਤੇ ਬਹੁਜਨ ਸਮਾਜ ਨੂੰ ਇਕ ਜੁਟ ਹੋ ਜਾਣਾ ਦੇ ਸੰਦੇਸ਼ ਦਿੱਤਾ ਸੀ॥ ਸੰਸਾਰ ਦੀ ਯੂਨਾਇਟਡ ਨੇਸ਼ਨ ਸੰਸਥਾ ਨਿਊਯੋਰਕ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦ ਯੂ.ਐਨ.ਅੋ. ਵਲੋਂ ਦਰਜ਼ ਕੀਤੇ ਗਏ ਹਨ ਜੋ ਧਾਰਮਿਕ ਗ੍ਰੰਥ ਦੇ ਸ਼ਬਦਾਂ ਅਧੀਨ ਮਾਨੁਖੀ ਅਧਿਕਾਰਾ ਦੀ ਗੱਲ ਕਰਦੇ ਹੋਣ ਸੋ ਸ਼੍ਰੀ ਗੁਰੂ ਨਾਨਕ ਜੀ ਦੇ ਲਿਖੇ ਹੋਏ ਸ਼ਬਦ; ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਜ਼ਾਨ; ਸਭ ਸੁਖਾਲੀ ਚੂਠੀਆਂ ਇਹ ਹੋਇਆ ਹਲਮੀ ਰਾਜ ਜੀਉ;ਜੈਸੇ ਰਾਜ ਰੱਕ ਕਊ ਲੱਗੇ ਤੁਲ ਪਛਾਨ; ਮਾਨੁਖੀ ਚਾਰਟਰ ਆਫ ਰਾਇਟਸ ਯੂ. ਐਨ.ਊ ਦੇ ਧਾਰਮਿਕ ਗ੍ਰੰਥ ਦੇ ਸ਼ਬਦ ਮਾਨੁਖੀ ਅਧਿਕਾਰਾ ਦੇ ਡਰੈਕਟਰ ਪਾਕਿਸਤਾਨੀ ਡਾ. ਇਤਿਦਾਰ ਚੀਮਾ ਵਲੋਂ ਦਰਜ਼ ਕਰਾਏ ਗਏ ਹਨ॥ਸਮੁਹ ਭਾਰਤੀਆ ਵਾਸਤੇ ਬਹੁਤ ਹੀ ਮਾਣ ਸਤਿਕਾਰ ਵਾਲੀ ਗੱਲ ਹੈ ਪਰ ਅਫਸੋਸ ਵੀ ਹੈ ਕਿ ਸਾਡੀ ਭਾਰਤ ਸਰਕਾਰ ਦੇ ਨੁਮਾਇਦੇ ਸੁਤੇ ਪਏ ਸਨ ਜਾਂ ਸਿਰਫ ਬ੍ਰਹਮਣਵਾਦ ਹੀ ਪ੍ਰਮੋਟ ਕਰਨਾ ਚਾਹੁੰਦੇ ਹਨ। ਮੰਨੂਵਾਧੀ ਵਿਚਾਰਧਾਰਾ ਆਮ ਲੋਕਾਂ ਨੂੰ ਜਾਤ-ਪਾਤ ਅਤੇ ਧਰਮਾਂ ਵਿੱਚ ਵੰਢ ਕੇ ਆਮ ਲੋਕਾਂ ਨੂੰ ਗੁਲਾਮ ਬਣਾ ਕੇ ਰਾਜ ਕਰਨ ਦੀ ਵਿੱਵਸਥਾ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਇਸਦਾ ਵਿਰੋਧ ਕਰਦੀ ਹੈ।ਸਾਨੂੰ ਗੁਰੂਬਾਣੀ ਉਪਰ ਅਮਲ ਕਰਕੇ ਗੁਰੂਆਂ ਦੇ ਦਰਸਾਏ ਗਏ ਸੱਚੇ ਮਾਰਗ ਉਪਰ ਚੱਲਣ ਦੀ ਪ੍ਰੇਣਣਾ ਲੈਣੀ ਚਾਹੀਦੀ ਹੈ।ਸਿੱਖੀ ਦੇ ਬਾਨੀਆ ਨੂੰ ਐਸਰੋ ਕੇਨੈਡਾ ਦੇ ਸਿੱਖਾਂ ਦੇ ਭਾਈਚਾਰੇ ਨੂੰ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਆਉ ਬਹੁਜਨ ਸਮਾਜ ਦੇ ਲੋਕਾਂ ਦੀ ਵਿਚਾਰਧਾਰਾ ਵਿੱਚ ਇੱਕਠੇ ਹੋਈਏ ਤੇ ਬੇਗਮਪੁਰਾ ਰਾਜ ਦੀ ਪ੍ਰਾਪਤੀ ਕਰੀਏ॥ ਵਾਹੇ ਗੁਰੂ ਜੀ ਖਾਲਸਾ ਵਾਹੇ ਗੁਰੂ ਜੀ ਕੀ ਫਤੇ




Related News


06-11-18

ਐਸਰੋ ਕੈਨੇਡਾ ਦਾ ਪੋਸਟਰ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਅੰਬੇਡਕਰ ਇੰਟ
Click to Read Full News

18-04-20

AISRO CANADA ਨੇ ਹਰਜਿੰਦਰ ਥਿੰਦ ਦੀ ਟਿਪਣੀ

Radio Redfm 93.1 ਦੇ ਹੋਸਟ ਹਰਜਿੰਦਰ ਥਿੰਦ ਵਲੋਂ ਕੀਤੀ
Click to Read Full News

24-09-20

https://youtu.be/E4OdB0nNkJg

Under the Indian government slogan "one country one-act" so why the Farmer does not like the amended
Click to Read Full News

24-02-20

ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਬਰਨ

ਗੁਰੂ ਸ਼ਬਦ ਭਾਰਤ ਦੀ ਪਾਲੀ ਭਾਸ਼ਾਂ ਵਿੱਚ ਨਿਕਲਿ
Click to Read Full News

03-04-19

ਕਰੋੜਾਂ ਲੋਕਾਂ ਦੀ ਧੜਕਨ ਹੈ ਡਾ. ਅੰਬ

ਅਮਰੀਕਾ ਦੇ ਰਾਸ਼ਟਰਪਤੀ (ਹੁਣ ਸਾਬਕਾ) ਬਰਾਕ ਉਬ
Click to Read Full News

24-02-20

ਸਿੱਖ ਫਾਰ ਜਸਟਿਸ ਦੇ ਪੰਨੂ ਦਾ ਵੈਨਕ

ਸਰ੍ਹੀ।ਐਸਰੋ ਕੇਨੈਡਾ ਦੇ ਸਮੁਹ ਮੈਂਬਰਾਂ ਨੇ
Click to Read Full News

© 2024 AISRO CANADA. All rights reserved | Developed by MiLinks.Net