AISRO CANADA || Ambedkar International Social Reform Organization Canada

Full News

Full News or Event Detail



Be a Part of us



ਆਦਿ ਧਰਮ ਦੇ ਬਾਨੀ ਬਾਬੁ ਮੰਗੂ ਰਾਮ ਤੇ ਡਾ. ਅੰਬੈਡਕਰ ਦੀ ਵਿਚਾਰਧਾਰ ਕਿਉਂ ਸਮਾਨਅੰਤਰ ਹੈ

Dated: 28-04-20

ਹੋਸ਼ਿਆਰਪੁਰ ਦੇ ਪਿੰਡ ਮੁਗੋਵਾਲ ਸਮੇਲਨ ਵਿੱਚ ਆਦਿ ਧਰਮ ਮੰਡਲ ਦਾ ਸ਼ਬਦ ਜਿਉਂ ਹੀ ਬਾਬੁ ਮੰਗੂ ਰਾਮ ਜੀ ਦੇ ਮੂਹ ਚੋਂ ਨਿਕਲਿਆ ਤਾਂ ਸਮੁਹ ਅਛੂਤ ਭਾਈਚਾਰੇ ਨੇ ਤਾੜੀਆ ਮਾਰਕੇ ਸਵਾਗਤ ਕੀਤਾ ਅਤੇ ਜੈਕਾਰੇ ਲਗਾਏ ਗਏ: ਜੋ ਬੋਲੇ ਸੋ ਨਿਰਭੈਅ ਆਦਿ ਧਰਮ ਕੀ ਜੈ ! ਜੋ ਬੋਲੇ ਸੋ ਨਿਰਭੈਅ ਸ਼੍ਰੀ ਗੁਰੂ ਰਵਿਦਾਸ ਜੀ ਕੀ ਜੈ!! ਜੋ ਬੋਲੇ ਸੋ ਨਿਰਭੈਅ ਰਿਸ਼ੀ ਬਾਲਮੀਕ ਕੀ ਜੈ।ਆਦਿ ਧਰਮ ਮੰਡਲ ਦੀ ਹੋਂਦ ੧੯੨੬ ਵਿੱਚ ਹੋਈ ਸੀ।ਇਸ ਵਿੱਚ ਬਾਲਮੀਕੀ ਮੈਂਬਰ ਚਮਾਰਾਂ ਨਾਲੋਂ ਜਿਆਦਾ ਸਨ।ਪੰਜਾਬ ਦੇ ਜੱਟਵਾਦ ਅਤੇ ਮੰਨੂੰਵਾਦੀ ਗ੍ਰਥਾਂ ਦੇ ਜਾਤੀਵਾਦੀ ਜੁਲਮਾਂ ਦੇ ਕਾਰਣ ਅਛੂਤਾਂ ਦੇ ਵਿਦਰੋਹ ਦੇ ਸੰਘਰਸ਼ ਵਿੱਚੋਂ ਆਦਿ ਧਰਮ ਮੰਡਲ ਪੈਦਾ ਹੋਇਆ ਸੀ।੧੯੩੨ ਵਿੱਚ ਇੰਗਲੈਂਡ ਦੀ ਲੰਡਨ ਦੀ ਗੋਲਮੇਜ਼ ਕਾਨਫਰਸ ਵਿੱਚ ਇਹ ਸਾਬਤ ਹੋ ਗਿਆ ਸੀ ਕਿ ਡਾ. ਬੀ.ਆਰ. ਅੰਬੈਡਕਰ ਸਾਹਿਬ ਜੀ ਹੀ ਅਛੂਤਾਂ ਦੇ ਲੀਡਰ ਹਨ ਕਿਉਂਕਿ ਬਾਬੂ ਮੰਗੁ ਰਾਮ ਜੀ ਨੇ ਪੰਜਾਬ ਦੇ ਅਛੁਤਾਂ ਤੋ ਖੁਨ ਨਾਲ ਲਿਖਵਾ ਕੇ ਬ੍ਰਿਟਿਸ਼ ਸਰਕਾਰ ਨੂੰ ਤਾਰਾਂ ਭਿਜਵਾਈਆਂ ਸਨ।ਗੋਲਮੇਜ਼ ਕਾਨਫਰਸ ਵਿੱਚ ਹੀ ਡਾ. ਬੀ.ਆਰ. ਅੰਬੈਡਕਰ ਜੀ ਨੇ ਸਾਬਿਤ ਕੀਤਾ ਸੀ ਕਿ ਭਾਰਤ ਵਿੱਚ ਅਛੂਤਾਂ ਦੀ ਜਿੰਦਗੀ ਜਾਨਵਰਾਂ ਨਾਲੋਂ ਵੀ ਭੈੜੀ ਹੈ ਅਤੇ ਬ੍ਰਿਟਿਸ਼ ਸਰਕਾਰ ਨੂੰ ਵੀ ਕੋਸਿਆ ਸੀ ਕਿ ਸੰਸਾਰ ਭਰ ਵਿੱਚ ਬ੍ਰਿਟਿਸ਼ ਸਰਕਾਰ ਹਿaੁਂਮਿਨ ਰਾਇਟਸ ਦੀਆਂ ਗੱਲਾਂ ਕਰਦੇ ਹਨ ਪਰ ਅਛੂਤਾਂ ਦੀ ਸਾਰ ਬ੍ਰਿਟਿਸ਼ ਸਰਕਾਰ ਨੇ ਅੱਜ ਤੱਕ ਕਿਉਂ ਨਹੀ ਲਈ ? ਇਸ ਚਰਚਾ ਅਧੀਨ ਹੀ ਬ੍ਰਿਟਿਸ਼ ਸਰਕਾਰ ਨੇ ਅਛੂਤਾ ਨੂੰ ਜਾਨਣ ਅਤੇ ਦੇਖਣ ਵਾਸਤੇ ਭਾਰਤ ਵਿੱਚ ਲ਼ੋਰਡ ਲ਼ੂਥੀਅਨ ਦੀ ਪ੍ਰਧਾਨਗੀ ਅਧੀਨ ਇੱਕ ਡੈਲੀਗੇਟ ੧੯੩੨ ਵਿੱਚ ਭਾਰਤ ਭੇਜਿਆ ਸੀ।ਬ੍ਰਿਟਿਸ਼ ਸਰਕਾਰ ਦਾ ਨੁਮਾਂਇਦਾ ਲੌਰਡ ਲੂਥੀਅਨ ਇਹ ਸਾਰੇ ਹਾਲਾਤਾਂ ਨੂੰ ਦੇਖਣ ਵਾਸਤੇ ਭਾਰਤ ਵਿੱਚ ਆਇਆ ਸੀ ਕਿਉਂਕਿ ਹਿੰਦ,ੂ ਸਿੱਖ, ਮੁਲਮਾਨ ਅਤੇ ਕ੍ਰਿਸਚੀਅਨ ਲੋਕ ਦਾਵਾ ਕਰ ਰਹੇ ਸਨ ਕਿ ਪੰਜਾਬ ਵਿੱਚ ਆਛੂਤ ਲੋਕ ਨਹੀ ਹਨ।ਸੋ ਇਨਾਂ ਹਾਲਾਤਾਂ ਨੂੰ ਦਿਖਾਉਣ ਵਾਸਤੇ ਡਾ. ਬੀ.ਆਰ. ਅੰਬੈਡਕਰ ਸਾਹਿਬ ਜੀ ਅਤੇ ਬਾਬੂ ਮੰਗੁ ਰਾਮ ਜੀ ਨੇ ਆਪਸ ਵਿੱਚ ਪਹਿਲਾ ਹੀ ਵਿਚਾਰ-ਮਸ਼ਵਰੇ ਕਰ ਲਏ ਸਨ। ਇਹ ਤਹਿ ਕੀਤਾ ਗਿਆ ਸੀ ਕਿ ਪੰਜਾਬ ਦੇ ਡੇਰਿਆ ਦੇ ਸੰਤ ਦੀ ਮੀਟਿੰਗ ਕਰਾਈ ਜਾਵੇ ਜਿਸ ਵਿੱਚ ਆਦਿ ਗੁਰੂਆ ਦਾ ਗ੍ਰੰਥ




Related News


18-04-20

AISRO CANADA ਨੇ ਹਰਜਿੰਦਰ ਥਿੰਦ ਦੀ ਟਿਪਣੀ

Radio Redfm 93.1 ਦੇ ਹੋਸਟ ਹਰਜਿੰਦਰ ਥਿੰਦ ਵਲੋਂ ਕੀਤੀ
Click to Read Full News

30-12-19

ਐਸਰੋ ਕੈਨੇਡਾ ਵਲੋਂ ਕ੍ਰਿਸਮਸ ਤੇ ਨਵ

ਵੈਨਕੂਵਰ (ਹਰਨੇਕ ਸਿੰਘ ਵਿਰਦੀ) –ਅੰਬੇਡਕ ਇੰਟ
Click to Read Full News

03-04-19

ਮਹਾਨ ਕ੍ਰਾਂਤੀਕਾਰੀ ਜਗਤ ਗੁਰੂ ਰਵਿ

ਭਾਰਤ ਦੇ ਇਤਿਹਾਸ ਵਿੱਚ ਸ਼ੋਭਾ ਯਾਤਰਾ ੧੩ ਵੀਂ
Click to Read Full News

06-11-18

ਐਸਰੋ ਕੈਨੇਡਾ ਦਾ ਪੋਸਟਰ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਅੰਬੇਡਕਰ ਇੰਟ
Click to Read Full News

24-02-20

ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਬਰਨ

ਗੁਰੂ ਸ਼ਬਦ ਭਾਰਤ ਦੀ ਪਾਲੀ ਭਾਸ਼ਾਂ ਵਿੱਚ ਨਿਕਲਿ
Click to Read Full News

24-02-20

ਸਿੱਖ ਫਾਰ ਜਸਟਿਸ ਦੇ ਪੰਨੂ ਦਾ ਵੈਨਕ

ਸਰ੍ਹੀ।ਐਸਰੋ ਕੇਨੈਡਾ ਦੇ ਸਮੁਹ ਮੈਂਬਰਾਂ ਨੇ
Click to Read Full News

© 2024 AISRO CANADA. All rights reserved | Developed by MiLinks.Net