AISRO CANADA || Ambedkar International Social Reform Organization Canada

Full News

Full News or Event Detail



Be a Part of us



ਗੋਤਮ ਬੁੱਧ ਬਿਸਾਖ ਪੂਰਨਮਾ ਤੇ ਵਿਸ਼ੇਸ਼ ਬੁੱਧ ਧਰਮ ਦੀ ਵਿਚਾਰਧਾਰਾ ਅਤੇ ਇਸਦੇ ਪਤਨ ਦੇ ਕਾਰਣ.

Dated: 09-05-20

ਗੋਤਮ ਬੁੱਧ ਬਿਸਾਖ ਪੂਰਨਮਾ ਤੇ ਵਿਸ਼ੇਸ਼ਬੁੱਧ ਧਰਮ ਦੀ ਵਿਚਾਰਧਾਰਾ ਅਤੇ ਇਸਦੇ ਪਤਨ ਦੇ ਕਾਰਣ. ੍ਰaਸਹਪaਲ ਸ਼ਨਿਗਹ ਭਹaਰਦਾaਜ ੭੭੮-੮੬੬-੭੭੫੫ ਬੁੱਧ ਧੱਮਾ ਸੰਸਾਰ ਵਿੱਚ ਬੁੱਧ ਧਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਅਸਲ ਵਿੱਚ ਇਹ ਧਰਮ ਨਹੀ ਹੈ।ਗੋਤਮ ਬੁੱਧ ਨੇ ਦੱਸਿਆ ਹੈ ਕਿ ਹਰ ਮੱਨੁਖ ਨੇ ਆਪਣੇ ਜੀਵਨ ਦਾ ਮਾਰਗਦਾਤਾ ਆਪ ਹੀ ਬਣਨਾ ਹੈ ਕਿਉਂਕਿ ਮੱਨੁਖ ਦਾ ਜਨਮ ਉਸਦੇ ਦੁਖਾਂ ਦੇ ਕਾਰਣ ਹੀ ਹੁੰਦਾ ਹੈ ਜੋ ਇਸ ਜੀਵਨ ਵਿੱਚ ਉਨਾਂ ਰਹਿਸਮਈ ਕਰਾਣਾਂ ਨੂੰ ਲੱਭ ਕੇ ਆਪਣੇ ਜੀਵਨ ਦਾ ਸੁਧਾਰ ਕਰਨਾ ਹੀ ਉਸਦੇ ਜਨਮ ਦੀ ਵਿਸ਼ੇਸ਼ਤਾ ਹੈ।ਜੋ ਇਨਸਾਨ –ਇੰਨਸਾਨੀਅਤ ਦੇ ਵਿਚਕਾਰ ਦੀ ਊਂਚ-ਨੀਚ, ਭੇਦ –ਭਾਵ ਤੋਂ ਮੁਕਤ ਹੋਵੇ, ਹਰ ਇੱਕ ਪ੍ਰਾਣੀ ਨੂੰ ਆਪਣੇ ਬਰਾਬਰ ਸਮਝੇ,ਦਇਆਵਾਨ ਹੋਵੇ,ਕਿਸੀ ਵੀ ਪ੍ਰਾਣੀ ਦੀ ਹੱਤਿਆ ਨਾ ਕਰੇ ਅਤੇ ਅਪਰਾਦ ਮੁਕਤ ਹੋਵੇ ਤਾਂ ਉਹੀ ਇੰਨਸਾਨ ਬੁੱਧ- ਧੰਮਾ ਮਾਰਗ ਤੇ ਚੱਲ ਕੇ ਆਪਣੇ ਇਸ ਜਨਮ ਦਾ ਸੁਧਾਰ ਕਰ ਸਕਦਾ ਹੈ।ਇੰਨਸਾਨ ਦਾ ਮੂਲੰਅੰਕਣ ਜਨਮ ਤੋਂ ਨਹੀ ਹੁੰਦਾ ਸਗੋਂ ਉਸਦੀ ਯੋਗਤਾ ਦੇ ਅਧਾਰ ਤੇ ਹੁੰਦਾ ਹੈ।ਗੋਤਮ ਬੁੱਧ ਦਾ ਸੰਦੇਸ਼ ਹੈ ਕਿ ਹਰ ਪ੍ਰਾਣੀ ਨੂੰ ਆਪਣਾ ਮੂਲ ਪਛਾਨਣਾ ਚਾਹੀਦਾ ਹੈ ਕਿ ਉਸਦਾ ਜਨਮ ਕਿਉਂ ਹੋਇਆ ਅਤੇ ਆਪਣੀ ਜਿੰਦਗੀ ਦਾ ਰਹਿਸਮਈ ਗਿਆਨ ਪ੍ਰਾਪਤ ਕਰੇ।ਗੋਤਮ ਬੁੱਧ ਨੇ ਇਨਸਾਨ ਨੂੰ ਕਦੀ ਵੀ ਮੁਕਤੀ ਜਾਂ ਪ੍ਰਮਾਤਮਾ ਨਾਲ ਮਿਲਾਉਣ ਦਾ ਕੋਈ ਵਾਇਦਾ ਨਹੀ ਕੀਤਾ।ਉਨਾਂ ਦੇ ਸੰਦੇਸ਼ ਸੀ ਕਿ ਹਰ ਪ੍ਰਾਣੀ ਆਪਣੇ ਸਰੀਰ ਵਿੱਚ ਆਪਣੀ ਆਤਮਾ ਦੀ ਭਾਲ ਕਰੇ ਤੇ ਅਧਿਆਤਮਕ ਵਿਧੀ ਨਾਲ ਸਰੀਰਕ ਵਾਸ਼ਨਾਵਾਂ ਨੂੰ ਤਿਆਗ ਕੇ ਇੱਕ ਸੱਚੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਦਾ ਆਪ ਦੀਪਕ ਬਣੇ॥ਇਤਿਹਾਸ ਦੱਸਦਾ ਹੀ ਕਿ ਮਹਾਤਮਾ ਬੁੱਧ ਤੋਂ ਪਹਿਲਾ ਵੀ ੨੭ ਬੁੱਧ ਪੈਦਾ ਹੋ ਚੁੱਕੇ ਸਨ ਜੋ ਭਾਰਤ ਵਿੱਚ ਅਰੀਅਨ ਲੋਕਾਂ ਦੇ ਆਉਣ ਤੋਂ ਪਹਿਲਾ ਦਾ ਸਮਾਂ ਹੋਵੇਗਾ।ਬੋਧੀ ਗ੍ਰੰਥ ਤਰੈਪਿੰਟਕ ਵਿੱਚ ਇਸਦਾ ਵੇਰਵਾ ਦਿੱਤਾ ਗਿਆ ਹੈ ਅਤੇ ਮਹਿਜੰਦੜੋ ਤੇ ਹੜੱਪਾ ਦੀ ਸਭਿਅਤਾ ਜਿਸਦਾ ਸਬੂਤ ਹਨ ਕਿ ਭਾਰਤਵਰਸ਼ ਬਹੁਤ ਹੀ ਸਿਵਲਾਇਜ਼ ਦੇਸ਼ ਸੀ।ਬੁੱਧ ਧੱਮਾ ਭਾਰਤ ਵਿੱਚ ਤਕਰੀਬਨ ੫੦੦੦ ਸਾਲ ਪਹਿਲਾ ਫਿਰ ਤੋਂ ਹੋਂਦ ਵਿੱਚ ਆਇਆ ਸੀ ਕਿਉਂਕਿ ਜਦੋਂ ਆਰੀਅਨ ਬ੍ਰਹਮਣਵਾਦੀ ਲੋਕਾਂ ਨੇ ਵੈਦਿਕ ਧਰਮ ਦੇ ਕਾਨੂੰਨਾਂ ਤਹਿਤ ਭਾਰਤੀ ਲੋਕਾਂ ਨੂੰ ਊਚ-ਨੀਚ ਦੀਆ ਦਿਵਾਰਾਂ ਵਿੱਚ ਵੰਡ ਦਿੱਤਾ ਸੀ ਅਤੇ ਜਾਤੀ ਸੋਸ਼ਣ ਬਰਦਾਸ਼ਤ ਕਰਨ ਦੀ ਹੱਦ ਤੋਂ ਵੀ ਪਾਰ ਕਰ ਗਿਆ ਸੀ।ਗੋਤਮ ਬੁੱਧ ਦਾ ਜਨਮ ਕਸ਼ੱਤਰੀਆ ਵੰਸ਼ ਦੇ ਸਾਕਤ ਵੰਸ਼ ਵਿੱਚ ਹੋਇਆ ਸੀ।ਗੋਤਮ ਬੁੱਧ ਉਸ ਸਮੇਂ ਆਪਣੇ ਆਲੇ ਦੁਆਲੇ ਬ੍ਰਾਹਮਣਾ ਸ਼ਾਸ਼ਕਾਂ ਵਲੋਂ ਦੇਸ਼ ਦੀ ਪਰਜ਼ਾ ਨਾਲ ਬਹੁਤ ਹੀ ਜ਼ਾਲਮ ਢੰਗ ਨਾਲ ਪੇਸ਼ ਆਉਣ ਕਰਕੇ ਬਹੁਤ ਫਿਕਰਮੰਦ ਹੋਇਆ ਕਰਦੇ ਸਨ। ਉਸ ਸਮੇਂ ਬ੍ਰਾਹਮਣ ਹੀ ਆਪਣੇ ਆਪ ਨੂੰ ਸ਼੍ਰੇਸ਼ਟ ਵੈਦਿਕ ਧਰਮ ਵਜੋਂ ਜਾਣੇ ਜਾਂਦੇ ਸਨ ਅਤੇ ਇਨਾਂ ਕਾਰਣਾਂ ਕਰਕੇ ਆਮ ਲੋਕਾਂ ਦੇ ਹੱਕਾਂ ਦੀ ਸੁਣਵਾਈ ਨਹੀ ਹੁੰਦੀ ਸੀ।ਅਜਿਹੇ ਹਾਲਾਤਾਂ ਨੂੰ ਦੇਖ ਕੇ ਗੋਤਮ ਬੁੱਧ ਬਹੁਤ ਦੁੱਖੀ ਰਹਿੰਦੇ ਸਨ ਤੇ ਸਦਾ ਹੀ ਸਮਾਜ ਦੀ ਬੇਹਤਰੀ ਵਾਸਤੇ ਕੋਈ ਯੋਜਨਾਂ ਬਣਾaੁਂਦੇ ਰਹਿੰਦੇ ਸਨ ਕਿ ਕਿਵੇਂ ਬ੍ਰਾਹਮਣਵਾਦ ਤੋਂ ਮੁਕਤੀ ਪ੍ਰਾਪਤ ਕੀਤੀ ਜਾਵੇ।ਗੋਤਮ ਬੁੱਧ ਆਪਣੀ ਜਿੰਦਗੀ ਵਿੱਚ ਛੇ ਸਾਲ ਜੰਗਲਾਂ ਵਿੱਚ ਭਟਕਦੇ ਰਹੇ ਸਨ ਜਿਥੇ ਉਨਾਂ ਨੇ ਦੁਖਾਂ ਦੇ ਕਾਰਨਾਂ ਨੂੰ ਲੱਭਣ ਦਾ ਅਭਿਆਸ ਕੀਤਾ।ਗੋਤਮ ਬੁੱਧ ਨੂੰ ਜਿਸ ਦਿਨ ਬੋਧੀਸੱਤਵ ਦਾ ਗਿਆਨ ਹੋਇਆ ਤਾਂ ਉਸ ਦਿਨ ਪਿੱਪਲ ਦੇ ਦਰਾਖਤ ਥੱਲੇ, ਥੱਕ ਟੁਟ ਕੇ ਬੇਠੈ ਹੋਏ ਸਨ ਅਤੇ ਉਨਾਂ ਦੀ ਜਿੰਦਗੀ ਦੇ ਕੀਮਤੀ ਪੱਲ ਸਨ ਜਦੋਂ ਉਨਾਂ ਨੂੰ ਸ਼ਾਤੀ ਜੋਤ ਦਾ ਪ੍ਰਕਾਸ਼ ਦਾ ਗਿਆਨ ਹੋਇਆ ਇਹ ਪੱਲ ਹੀ ਉਨਾਂ ਦੀ ਜਿੰਦਗੀ ਦਾ ਸੰਸਾਰ ਨੂੰ ਬੁਧ-ਧੰਮਾ ਦੇਣ ਦਾ ਪੱਲ ਸੀ।ਬੁਧ ਧੰਮਾ ਦੀ ਸਾਧਨਾ ਜੋ ਨੱਕ ਰਾਹੀ ਸਾਹ ਦਾ ਅੰਦਰ ਨੂੰ ਲੈ ਕੇ ਜਾਣਾ ਅਤੇ ਸਾਹ ਨੂੰ ਬਾਹਰ ਵੱਲ ਲੈ ਕੇ ਆਉਣ ਦੀ ਵਿਧੀ ਨੂੰ ਕਰਨ ਨਾਲ ਹਰ ਪ੍ਰਾਣੀ ਸ਼ੂਨਿਆ (੦) ਸਥਿਤੀ ਵਿੱਚ ਹੋ ਜਾਂਦਾ ਹੈ ਅਤੇ ਉਥੇ ਕੋਈ ਧਰਮ ਨਹੀ ਰਹਿੰਦਾ, ਸੱਭ ਕੂਝ ਇੱਕ ਸਮਾਨ ਹੀ ਦਿਸਦਾ ਹੈ ਨਾ ਕੋਈ ਬੋਧੀ,ਮੁਸਲਮਾਨ ,ਹਿੰਦੂ ਅਤੇ ਨਾ ਹੀ ਕੋਈ ਰਵਿਦਾਸੀਆ,ਸਭ ਇਨਸਾਨ ਹੀ ਦਿਸਦੇ ਹਨ ਅਤੇ ਇਸ ਪਾ੍ਰਕ੍ਰਿਆ ਨੂੰ ਬੋਧੀ ਧੰਮਾ(ਬਿਪਾਸ਼ਨਾਂ ਮੈਡੀਟੈਸ਼ਨ) ਕਹਿਦੇ ਹਨ।ਭਾਰਤ ਦੇ ਮਹਾਨ ਫਿਲਾਸਫਰ aਸ਼ੋ ਨੇ ਵੀ ਆਪਣੇ ਪਰਮ ਗਿਆਨ ਵਿੱਚ ਦੱਸਿਆ ਕਿ ਆਪਣੇ ਅੰਦਰ ਦੇ ਪ੍ਰਕਾਸ਼ ਨੂੰ ਦੇਖਣਾ ਤੇ ਨਾਦ (ਸੰਗੀਤ) ਨੂੰ ਸੁਣਨ ਦੀ ਪ੍ਰਾਕ੍ਰਿਆ ਦੀ ਯਾਤਰਾ ਨੂੰ ਅੰਦਰ ਵੱਲ ਲੈ ਕੇ ਜਾਣਾ ਚਾਹੀਦਾ ਹੈ ਕਿਉਂਕਿ ਇਹ ਰਸਤਾ ਜਨਮ ਤੋਂ ਬਾਅਦ ਜਿਉਂ ਹੀ ਬੱਚੇ ਨੂੰ ਭੁੱਖ ਮਿਟਾਉਣ ਲਈ ਮਾਤਾ ਦੇ ਦੁਧ ਦੀ ਲੋੜ ਪਈ ਤਾਂ ਧਿਆਨ ਬਾਹਿਰ ਆ ਗਿਆ ਸੀ ਸੋ ਧਿਆਨ ਦੇ ਬਾਹਿਰ ਆ ਜਾਣ ਕਾਰਨ ਹਰ ਪ੍ਰਾਣੀ ਸੰਸਾਰ ਦੇ ਚਕਰਾਂ ਵਿੱਚ ਹੋਰ ਦੁਖੀ ਹੋਈ ਜਾ ਰਿਹਾ ਹੈ।ਇਸ ਸੰਸਾਰ ਵਿੱਚ ਜਿਉਂ ਹੀ ਬੱਚਾ ਗੱਰਭ ਯੋਨ ਤੋਂ ਬਾਹਿਰ ਆaੁਂਦਾ ਹੈ ਜਾਂ ਗੱਰਭ ਯੋਨ ਵਿੱਚ ਹੀ ਹੁੰਦਾ ਹੈ ਤਾਂ ਮਾਤਾ ਪਿਤਾ ਬੱਚੇ ਨੂੰ ਆਪਣੇ ਧਰਮ ਦੇ ਸੰਸਕਾਰ ਦੇਣੇ ਸ਼ੁਰੂ ਕਰ ਦਿੱਦੇ ਹਨ ਭਾਵੇਂ ਉਸ ਸਮੇਂ ਬੱਚੇ ਨੂੰ ਕੋਈ ਵੀ ਧਰਮ ਸਬੰਧੀ ਗਿਆਨ ਨਹੀ ਹੁੰਦਾ ਅਤੇ ਨਾ ਹੀ ਕੋਈ ਸਮਝ ਹੁੰਦੀ ਹੈ ਅਤੇ ਫਿਰ ਵੀ ਮਾਤਾ ਪਿਤਾ ਨੇ ਵੀ ਆਪਣੇ ਵਡੇਰਿਆ ਤੋਂ ਪੀੜ੍ਹੀ ਦਰ ਪੀੜ੍ਹੀ ਧਰਮ ਪ੍ਰਾਪਤ ਕੀਤਾ ਹੁੰਦਾ ਹੈ। ਇੰਨਸਾਨ ਆਪਣੇ ਨਵੇਂ ਜਨਮੇ ਬੱਚਿਆਂ ਦੇ ਨਾਮ ਨਾਲ : ਮੁਸਲਮਾਨ,ਹਿੰਦੂ,ਇਸਾਈ ਧਰਮ ਜੋੜ ਦਿੱਤਾ ਜਾਂਦਾ ਹੈ।ਸਾਰੇ ਧਰਮਾਂ ਦੇ ਲੋਕਾਂ ਨੇ ਧਰਮ ਦਾ ਇੰਤਜਾਮ ਪਹਿਲਾ ਹੀ ਕੀਤਾ ਹੋਇਅ ਹੁੰਦਾ ਹੈ ਕਿ ਬੱਚਾ ਬ੍ਰਾਹਮਣਾ ਦੇ ਘਰ ਜੰਮਿਆ ਹੈ ਅਤੇ ਨਵੇਂ ਜੰਮੇ ਬੱਚੇ ਨੂੰ ਬ੍ਰਾਹਮਣ ਸ੍ਰੇਸ਼ਟ ਹੋਣ ਦਾ ਧਰਮ ਮਿਲ ਜਾਂਦਾ ਹੈ।ਮਾਤਾ ਪਿਤਾ ਆਪਣੇ ਨਵੇਂ ਜਨਮੇ ਬੱਚੇ ਨੂੰ ਇੱਕ ਗਹਿਰੇ ਅਚੇਤਨ ਰੱਸਤੇ ਵਿੱਚ ਪਾ ਦਿੰਦੇ ਹਨ।ਜੋ ਅੱਜ ਦੀ ਆਉਣ ਵਾਲੀ ਨਵੀਂ ਪੀੜੀ ਲਈ ਹਾਨੀਕਾਰਕ ਸਿੱਧ ਹੋ ਰਿਹਾ ਹੈ।ਦਲਿਤ ਵਰਗ ਦੇ ਬੱਚਿਆ ਨਾਲ ਆਪਣੇ ਜਨਮ ਤੋਂ ਹੀ ਧਰਮ ਦੀ ਜਗਾ ਤੇ ਗਰੀਬੀ-ਲਚਾਰੀ,ਸਮਾਜਿਕ ਸ਼ੋਸ਼ਣ ਜਨਮ ਉਨਾਂ ਦੇ ਨਾਲ ਹੀ ਜੁੜ ਜਾਂਦਾ ਹੈ।ਬਹੁਤ ਸਾਰੇ ਦਲਿਤ ਸਮਾਜ ਦੇ ਲੋਕ ਆਪਣੇ ਨਵੇਂ ਹੋਣ ਵਾਲੇ ਜਾਂ ਜਨਮ ਚੁੱਕੇ ਬੱਚਿਆਂ ਦੀ ਚੰਗੀ ਪ੍ਰਵਿਰਸ਼ ਵੀ ਨਹੀ ਕਰ ਸਕਦੇ।ਬੱਚਿਆ ਨੂੰ ਆਪਣੇ ਜਨਮ ਅਵੱਸਥਾ ਵਿੱਚ ਦੁੱਧ ਵੀ ਨਸੀਬ ਨਹੀ ਹੁੰਦਾ ਅਤੇ ਪੋਸ਼ਿਟਕ ਭੋਜਨ ਦੀ ਗੱਲ ਤਾ ਬਹੁਤ ਦੂਰ ਗੱਲ ਹੁੰਦੀ ਹੈ।ਬੱਚਪਨ ਵਿੱਚ ਹੀ ਉਨਾਂ ਨੂੰ ਤਾਂ ਕਈ ਧਰਮਾਂ ਦਾ ਭੋਜਨ ਖਿਲਾ ਦਿੱਤਾ ਜਾਂਦਾ ਸੀ ਭਾਵੇਂ ਅੱਜ ਦੇ ਸਮੇਂ ਵਿੱਚ ਥੋੜੀ ਬਹੁਤੀ ਸਥਿਤੀ ਵਿੱਚ ਸੁਧਾਰ ਵੀ ਹੋਇਆ ਹੈ।ਇਸ ਕਰਕੇ ਦਲਿਤ ਬੱਚਿਆ ਨੂੰ ਧਰਮ ਤੋਂ ਜਿਆਦ ਪੋਸ਼ਿਟਕ ਭੋਜਨ ਦੀ ਲੋੜ੍ਹ ਹੁੰਦੀ ਸੀ।ਇਨਾਂ ਤਰੂਟੀਆਂ ਦੇ ਕਾਰਣ ਦਲਿਤ ਬੱਚਿਆ ਦੇ ਕੋਮਲ ਹਿਰਦੇ ਸਖਤ ਸੁਵਾ ਤੇ ਕਠੋਰ ਬਣ ਗਏ ਹਨ ਤੇ ਆਤਮਾ ਵਿੱਚ ਗੁੱਸਾ ਭਰਿਆ ਹੋਇਆ ਹੈ।ਪਿਆਰ ਅਤੇ ਚੰਗੇ ਸੰਸਕਾਰ ਨਾ ਮਿਲਣ ਕਰਕੇ ਚੰਗੀ ਧਾਰਮਿੱਕ ਸੋਜੀ ਪ੍ਰਾਪਤ ਨਹੀ ਕਰ ਸਕੇ ਕਿਉਂਕਿ ਉਨਾਂ ਕੋਲ ਆਪਣੇ ਪੁਰਾਤਨ ਬੁੱਧ ਧਾਮ ਦੇ ਗਿਆਨ ਦੀ ਘਾਟ ਸੀ।ਇਸੇ ਕਰਕੇ ਅੱਜ ਦਲਿਤ ਲੋਕ ਸਾਰੇ ਧਰਮਾਂ ਦੇ ਠੇਕੇਦਾਰ ਬਣ ਕੇ ਰਹਿ ਗਏ ਹਨ।ਜਿਸ ਕਰਕੇ ਸਾਡਾ ਸਮਾਜ ਧਰਮਾਂ ਦੀ ਭਾਲ ਵਿੱਚ ਇਧਰ ਉਧਰ ਭੱਟਕ ਰਿਹਾ ਹੈ ਪਰ ਉਸਦੀ ਸੰਤੁਸ਼ਟੀ ਕਿਧਰੇ ਵੀ ਨਹੀ ਹੁੰਦੀ ਕਿਉਂਕਿ ਦਲਿਤ ਸਮਾਜ ਦੇ ਬੱਚਿਆ ਚੋਂ ਇੱਧਰ-ਉਧਰ ਦੇ ਧਰਮਾਂ ਦੀਆਂ ਆਸਥਾ ਉਨਾਂ ਦੇ ਆਤਮਾ ਵਿੱਚ ਜੁੜ ਜਾਂਦੀਆਂ ਹਨ।ਸਮਾਜਿਕ ਪ੍ਰਵਿਰਤਨ ਕਰਨ ਵਾਲੇ ਲੋਕਾਂ ਇਨਾਂ ਝੂਠੀਆਂ ਆਸਤਾ ਨੂੰ ਬਾਹਰ ਕੱਡਣ ਵਾਸਤੇ ਬਹੁਤ ਸਖਤ ਮੇਹਨਤ ਕਰਦੇ ਹਨ ਤਾਂ ਜੋ ਦਲਿਤ ਸਮਾਜ ਆਪਣੇ ਪੁਰਖਿਆ ਦੇ ਧਰਮ ਤੇ ਚੱਲ ਸਕਣ।ਦਲਿਤ ਸਮਾਜ ਦੇ ਲੋਕਾਂ ਨੂੰ ਸਾਰੇ ਧਰਮਾਂ ਵਿੱਚ ਵਰਤਿਆ ਹੀ ਜਾਂਦਾ ਹੈ ਭਾਵੇਂ ਕਿ ਇਹ ਲੋਕ ਧਰਮਾਂ ਵਿੱਚ ਕਿਨੇ ਵੀ ਸਿਆਣੇ ਹੋ ਜਾਣ ਪਰ ਉਨਾਂ ਦਾ ਮਾਣ ਸਤਿਕਾਰ ਜਾਤ ਤੇ ਜਾਇਦਾਦ ਨਾਲ ਤੋਲਿਆ ਜਾਂਦਾ ਹੈ।ਮਾਤਾ –ਪਿਤਾ ਵਲੋਂ ਠੋਸੇ ਹੋਏ ਧਰਮਾਂ ਵਿੱਚ ਰਹਿ ਕੇ ਦਲਿਤ ਸਮਾਜ ਨੇ ਮਾਨਸਿਕ ਗੁਲਾਮੀ ਹੀ ਪਾਈ ਹੈ ਭਾਵੇਂ ਕੋਈ ਧਰਮ ਸੱਚਾ ਵੀ ਹੋਵੇ ਪਰ ਜਿਸ ਧਰਮ ਦੀ ਮਰਿਯਾਦਾ ਵਿੱਚ ਜਾਤ-ਪਾਤ,ਜਾਇਦਾਦ ਤੇ ਪ੍ਰਮਾਣਿਤ ਹੋਵੇ ਜਾਂ ਗੁਰੂ ਸਾਨੂੰ ਹਨੇਰੇ ਚੋਂ ਰੋਸ਼ਨੀ ਵੱਲ ਨਹੀ ਲਿਜਾ ਸੱਕਦਾ ਅਜਿਹੇ ਧਰਮ ਵਿੱਚ ਤੁਹਾਨੂੰ ਸਹੀ ਰਸਤਾ ਨਹੀ ਮਿੱਲ ਸਕਦਾ ਅਤੇ ਤੁਸੀ ਆਪਣਾ ਸਮਾਂ ਹੀ ਬਰਬਾਦ ਕਰ ਰਹੇ ਹੋ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਗੁੰਮਰਾਹ ਕਰ ਰਹੇ ਹੋ।ਧਰਮਾਂ ਦੀ ਵਿਆਖਿਆ ਕੀਤੀ ਜਾਵੇ ਤਾਂ ਬਹੁਤ ਹੀ ਸਰਲ ਤੇ ਸਿੱਧੀ ਹੈ ਕਿ ਇੱਕ ਧਾਰਮਿਕ ਮਨੁੱਖ ਨੇ ਦੁਜੇ ਮੱਨੁਖ ਉਪਰ ਰਾਜ ਕਰਨੇ ਵਾਸਤੇ ਮਾਨੂਖਾਂ ਨੂੰ ਧਰਮਾਂ ਦੇ ਚੱਕਰਾਂ ਵਿੱਚ ਉਲ਼ਝਾਇਆ ਹੋਇਆ ਹੈ।ਪਰ ਜੇਕਰ ਅਸੀ ਸਾਰੇ ਧਰਮਾਂ ਦੀ ਸਵੈ ਪੜਚੋਲ ਕਰੀਏ ਤਾਂ ਸਾਨੂੰ ਸਾਫ ਦਿੱਸਦਾ ਹੈ ਕਿ ਪਰਮ ਸ਼ਕਤੀ ਇਸ ਦੁਨੀਆ ਤੇ ਕਦੀ ਵੀ ਨਹੀ ਆਈ ਅਤੇ ਨਾ ਹੀ ਉਸ ਪਰਮ ਸ਼ਕਤੀ ਨੇ ਕੋਈ ਪਵਿੱਤਰ ਕਤਾਬਾਂ ਲਿਖੀਆ ਹਨ।ਅਜਿਹਾ ਹੀ ਅਨੁਭੱਵ ਹੂੰਦਾ ਹੈ ਕਿ ਪਰਮ ਸ਼ਕਤੀ ਨੇ ਸਮੇਂ – ਸਮੇਂ ਅਨੁਸਾਰ ਇਸ ਪ੍ਰਕਿਰਤੀ ਦੇ ਵਿਗੜੇ ਹੋਏ ਸੰਤੁਲਨ ਨੂੰ ਜਾਂ ਜੁਲਮ ਦਾ ਟਾਕਰਾ ਕਰਨ ਵਾਸਤੇ ਆਪਣੇ ਪੁਤਰਾਂ ਨੂੰ ਇੰਨਸਾਨੀ ਰੂਪ ਵਿੱਚ ਧਰਤੀ ਤੇ ਭੇਜਿਆ ਹੈ।ਹਰ ਧਾਰਮਿੱਕ ਇੰਨਸਾਨ ਆਪਣੇ ਧਰਮ ਨੂੰ ਵਧਾਉਣ ਵਾਸਤੇ ਆਪਣੇ ਬਣਾਏ ਹੋਏ ਧਾਰਮਿਕ ਕਾਨੁੰਨਾਂ ਤਹਿਤ ਦੂਜਿਆ ਤੇ ਜ਼ੁਲਮ ਕਰਦੇ ਹਨ।ਅਸਲ ਵਿੱਚ ਤਾਂ ਹਰ ਧਰਮ ਨੂੰ ਤਾਂ ਪ੍ਰੇਮ ਨਾਲ ਹੀ ਪਾਇਆ ਜਾ ਸਕਦਾ ਹੈ ਪਰ ਧਰਮ ਦੇ ਠੇਕੇਦਾਰਾਂ ਨੇ ਧਰਮ ਦੇ ਨਾਂ ਉਪਰ ਇਨਸਾਨੀਅਤ ਦੇ ਵਿਖਰੇਵੇ ਹੀ ਪੈਦਾ ਕੀਤੇ ਹੋਏ ਹਨ। ਜਿਸ ਕਰਕੇ ਅੱਜ ਦਾ ਇਨਸਾਨ ਦੁਜੇ ਧਰਮਾਂ ਦੇ ਲੋਕਾਂ ਨੂੰ ਨਫਰਤ ਨਾਲ ਦੇਖਦਾ ਹੈ।ਪਰ ਧਰਮ ਤਾਂ ਸ਼ਾਤੀ ਦਾ ਪ੍ਰਤੀਕ ਹੋਣਾ ਚਾਹੀਦਾ ਹੈ ਤੇ ਅਹਿਸਾ ਵੀ ਨਹੀ ਹੋਣੀ ਚਾਹੀਦੀ ਹੈ।ਭਾਰਤ ਦੇ ਸਮਰਾਟ ਅਸ਼ੋਕ ਨੇ ਬੁੱਧ ਧਰਮ ਨੂੰ ਅਪਨਾਹ ਕੇ ਸਾਰੇ ਭਾਰਤ ਨੂੰ ਬੋਧਮਈ ਭਾਰਤ ਬਣਾ ਦਿੱਤਾ ਸੀ ਅਤੇ ਭਾਰਤੀ ਲੋਕਾਂ ਨੂੰ ਸ਼ਾਤਮਈ ਬੁੱਧ ਧਰਮ ਵਜੋਂ ਸਾਰੇ ਸੰਸਾਰ ਵਿਚ ਸਤਿਕਾਰਿਆ ਜਾਂਦਾ ਹੈ ਸੋ ਭਾਰਤ ਦੀ ਪਹਿਚਾਣ ਅੱਜ ਵੀ ਸਾਰੇ ਸੰਸਾਰ ਵਿੱਚ ਬੋਧਮਈ ਭਾਰਤ ਵਜੋਂ ਜਾਣਿਆ ਜਾਂਦਾ ਹੈ।ਇਤਿਹਾਸਕਾਰਾ ਵਲੋਂ ਇਹ ਤੱਥ ਦੱਸੇ ਗਏ ਹਨ ਕਿ ਭਾਰਤ ਦੇ ਸਮਰਾਟ ਅਸ਼ੋਕ ਦੇ ਪੱੜਪੋਤੇ ਬੋਧਮਈ ਬਰੀਹਦਰਾਥਾ ਆਖਰੀ ਰਾਜੇ ਤੋਂ ਇੱਕ ਬਹੁਤ ਵੱਡੀ ਭੁੱਲ ਹੋ ਗਈ ਸੀ ਕਿ ਉਹਨਾਂ ਨੇ ਆਪਣੇ ਆਰੀਅਨ ਵੈਦਿਕ ਧਰਮ ਦੇ ਦੁਸ਼ਮਣਾਂ ਨੂੰ ਆਪਣੇ ਬੋਧਮਈ ਭ੍ਰਾਤਾ (ਮਿਤ੍ਰਤਾ) ਤਹਿਤ ਆਪਣੇ ਭੈਣ- ਭਰਾ ਹੀ ਸਮਝ ਲਏ ਸਨ।ਵੈਦਿਕ ਆਰੀਆਨ ਲੋਕਾਂ ਨੇ ਬੁੱਧ ਧਰਮ ਨੂੰ ਅਪਣਾ ਕੇ ਭਿਕਸ਼ੂਆਂ ਦਾ ਰੁਪ ਧਾਰਣ ਕਰ ਲਿਆ ਸੀ ਅਤੇ ਰਾਜ ਭਾਗ ਵਿੱਚ ਉਚ ਅਧਿਕਾਰੀ ਬਣ ਕੇ ਉਚਤ ਸਮੇਂ ਦੀ ਇੰਤਜ਼ਾਰ ਚੋਂ ਸ਼ਹਿ ਲਾ ਕੇ ਬੈਠੇ ਗਏ ਸਨ ਅਤੇ ਯੋਗ ਸਮਾਂ ਮਿਲਣ ਤੇ ਵੈਦਿਕ ਆਰੀਅਨ ਲੋਕਾਂ ਨੇ ਇਰਾਨੀ ਇਸਲਾਮਿਕ ਲੁਟੇਰਿਆਂ ਦੀ ਮਦਦ ਨਾਲ ਭਾਰਤ ਵਿੱਚੋਂ ਬੋਧ ਧਰਮ ਦੀਆਂ ਨੀਹ੍ਹਾਂ ਢਹਿ ਢੇਰੀ ਕਰ ਦਿੱਤੀਆਂ ਸਨ।ਆਰੀਅਨ ਵੈਦਿਕ ਲੋਕਾਂ ਨੇ ਬੁੱਧ ਧਰਮ ਦੀ ਵਿਰਾਸਤ,ਬੋਧਮਈ ਗ੍ਰੰਥਾਂ ਨੂੰ, ਬੋਧਮਈ ਕਲਚਰ,ਯੂਨੀਵਿਰਸਟੀਆਂ ਅਤੇ ਬੋਧੀਆਂ ਦਾ ਕਤਲੋਗਾਰਤ (ਜੈਨੋਸਾਇਡ)ਕਰ ਦਿੱਤਾ ਸੀ।ਅੱਜ ਵੀ ਪਾਕਿਸਤਾਨ ਦੇ ਕਈ ਪੁਰਾਣੇ ਸ਼ਹਿਰਾਂ ਜਿਵੇਂ ਤਕਸ਼ਿਲਾ, ਨੰਲਾਦਾ,ਹੜੱਪਾ ਦੀਆਂ ਢਹਿ ਢੇਰੀ ਕੀਤੀਆਂ ਹੋਈਆ ਇਮਾਰਤਾਂ ਦੇ ਬੇਸ ਦੇਖਣ ਨੂੰ ਮਿਲਦੇ ਹਨ।ਤਕਸ਼ਿਲਾ ਯੂਨੀਵਿਰਸਟੀ ਵਿੱਚ ਪੁਰਾ ਇੱਕ ਸਾਲ ਅੱਗਨੀ ਬੱਲਦੀ ਰਹੀ ਸੀ ਸੋ ਇਥੇ ਅੰਦਾਜ਼ਾ ਲਗਾ ਸਕਦੇ ਹੋ ਕਿ ਬੁੱਧ ਧਰਮ ਦੇ ਕਿੰਨੇ ਗ੍ਰੰਥਾਂ ਨੂੰ ਅਗਨੀ ਭੇਂਟ ਕੀਤਾ ਗਿਆ ਹੋਵੇਗਾ।ਇਰਾਨੀ ਮੁਲਮਾਨਾਂ ਨੂੰ ਭਾਰਤ ਵਿੱਚ ਲਿਆਉਣ ਵਾਲੇ ਇਹ ਆਰੀਅਨ ਵੈਦਿਕ ਲੋਕ ਹੀ ਸਨ ਜਿਨਾਂ ਦੀ ਬਦੋਲਤ ਭਾਰਤ ਇਸਲਾਮ ਦੇ ਅਧੀਨ ਗੁਲਾਮ ਹੋਇਆ ਸੀ।ਇਰਾਨੀ ਮੁਸਲਮਾਨਾਂ ਨੇ ਸਾਡੇ ਦਲਿਤ ਭਰਾਵਾਂ ਨੂੰ ਸਮਾਜਿਕ ਬ੍ਰਾਬਰਤਾ ਦਾ ਲਾਲਚ ਦੇ ਕੇ ਇਸਲਾਮ ਵਿੱਚ ਸ਼ਾਮਲ ਕਰ ਲਏ ਸਨ ਜੋ ਅੱਜ ਦੇ ਭਾਰਤੀ ਮੁਸਲਮਾਨ ਹਨ ਉਹ ਸਾਰੇ ਭਾਰਤੀ ਦਲਿਤ ਲੋਕ ਹੀ ਹਨ। ਸਮੇਂ ਦੀ ਨਜ਼ਾਕਿਤ ਦੇਖੋ ਕਿ ਇਹ ਵੈਦਿਕ ਆਰੀਅਨ ਲੋਕ (ਹਿੰਦੂ) ਅੱਜ ਇਨਾਂ ਭਾਰਤੀ ਮੁਲਮਾਨਾਂ ਨਾਲ ਕਿੰਨੀ ਨਫਰਤ ਕਰਦੇ ਹਨ।ਬੱਧ ਧੱਮਾ ਇੱਕ ਨਰੋਲ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਆਪਣੇ ਵਿਗਿਆਨੀ ਕੰਮਾਂ ਦੀ ਪ੍ਰੋੜਤਾ ਕਰਦਾ ਹੈ ਜਿਸ ਤਰਾਂ ਇੱਕ ਬਾਲੂਨ ਵਿੱਚ ਹਵਾ ਭਰ ਦਿੱਤੀ ਜਾਵੇ ਅਤੇ ਠੀਕ ਉਸਦੇ ਉਪਰਲੇ ਹਿਸੇ ਤੇ ਬੈਠ ਜਾਵੇ ਤਾਂ ਹਵਾ ਆਲੇ ਦੁਆਲੇ ਬਾਹਰ ਵੱਲ ਨੂੰ ਫੈਲ ਜਾਂਦੀ ਹੈ ਜੋ ਸਾਇੰਸ ਦੀ ਪ੍ਰਕਿਆ ਵਜੋਂ ਜਾਣੀ ਜਾਦੀ ਹੈ ਸੋ ਜਦੋਂ ਬ੍ਰਾਹਮਣਾਂ ਵਲੋਂ ਬੋਧੀਆ ਦਾ ਜੈਨੀਊਸਾਇਡ ਕੀਤਾ ਗਿਆ ਤਾਂ ਬਹੁਤ ਸਾਰੇ ਬੋਧੀ ਏਸ਼ੀਅਨ ਦੇਸ਼ਾ ਵਿੱਚ ਚਲੇ ਗਏ ਜਿਥੇ ਉਨਾਂ ਨੇ ਉਥੇ ਰਹਿ ਕੇ ਬੁੱਧ ਧਰਮ ਦਾ ਪਰਚਾਰ ਕੀਤਾ ਜਿਸ ਤਰ੍ਹਾਂ ਬਾਲੂਨ ਉਪਰ ਭਾਰ ਪੇਂਣ ਕਾਰਣ ਹਵਾ ਆਲੇ ਦੁਆਲੇ ਫੈਲ ਜਾਂਦੀ ਹੈ ਠੀਕ ਉਸੇ ਤਰ੍ਹਾਂ ਹੀ ਭਾਰਤੀ ਬੋਧੀ ਭਿਕਸ਼ੂ ਪੂਰੇ ਏਸ਼ੀਅਨ ਦੇਸ਼ਾਂ ਵਿਚ ਫੈਲ ਗਏ ਜਿਸ ਕਰਕੇ ਬੁੱਧ ਧੱਮਾ ਸਾਰੀ ਦੁਨੀਆਂ ਵਿੱਚ ਫੈਲ ਗਿਆ॥ਭਾਰਤ ਵਿੱਚ ਵੈਦਿਕ ਆਰੀਅਨ ਲੋਕਾਂ ਵਲੋਂ ਬੋਧੀ ਭਿਕਸ਼ੂਆਂ ਦਾ ਵੱਡੀ ਪੱਧਰ ਤੇ ਕੱਤਲ ਕਰਨ ਦੇ ਕਾਰਨ ਬਹੁਤ ਸਾਰੇ ਬੋਧੀ ਭਿਕਸ਼ੂ ਭੈਅ ਵਿੱਚ ਡਰਦੇ ਭੇਸ ਬਦਲ ਕੇ ਪਹਾੜਾਂ ਉਪਰ ਚਲੇ ਗਏ ਸਨ ਜਿਨਾਂ ਨੇ ਬਾਅਦ ਵਿੱਚ ਯੋਗੀਆ ਦੇ ਰੂਪ ਧਾਰਣ ਕਰ ਲਿਆ ਸੀ ਇਥੇ ਦੱਸਣਾ ਬਣਦਾ ਹੀ ਕਿ ਆਦਿ ਗੁਰੂ ਨਾਨਕ ਜੀ ਨੇ ਆਪਣੀ ਬਾਣੀ ਵਿੱਚ ਦੱਸਿਆ ਸੀ ਕਿ




Related News


17-04-20

ਵਾਹਿਗੁਰੂ ਜੀ ਖਾਲਸਾ!ਵਾਹਿਗੁਰੂ ਜੀ

ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਵਿਸਾ
Click to Read Full News

18-04-20

AISRO CANADA ਨੇ ਹਰਜਿੰਦਰ ਥਿੰਦ ਦੀ ਟਿਪਣੀ

Radio Redfm 93.1 ਦੇ ਹੋਸਟ ਹਰਜਿੰਦਰ ਥਿੰਦ ਵਲੋਂ ਕੀਤੀ
Click to Read Full News

13-11-18

ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਸਾਹ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਲੋਕ ਕਵੀ ਗੁਰ
Click to Read Full News

24-02-20

ਸਿੱਖ ਫਾਰ ਜਸਟਿਸ ਦੇ ਪੰਨੂ ਦਾ ਵੈਨਕ

ਸਰ੍ਹੀ।ਐਸਰੋ ਕੇਨੈਡਾ ਦੇ ਸਮੁਹ ਮੈਂਬਰਾਂ ਨੇ
Click to Read Full News

03-04-19

ਕਰੋੜਾਂ ਲੋਕਾਂ ਦੀ ਧੜਕਨ ਹੈ ਡਾ. ਅੰਬ

ਅਮਰੀਕਾ ਦੇ ਰਾਸ਼ਟਰਪਤੀ (ਹੁਣ ਸਾਬਕਾ) ਬਰਾਕ ਉਬ
Click to Read Full News

03-04-19

ਬਹੁਜਨ ਮਹਾਂ ਨਾਇਕ ਸਾਹਿਬ ਕਾਸ਼ੀ ਰਾਮ

ਮਾਰਚ ੧੫, ੧੯੩੪ –ਅਕਤੂਬਰ ੦੯, ੨੦੦੬ ਭਾਰਤ ਵਿੱ
Click to Read Full News

© 2024 AISRO CANADA. All rights reserved | Developed by MiLinks.Net